UP ’ਚ ਵਾਪਰਿਆ ਦਰਦਨਾਕ ਹਾਦਸਾ; ਬੱਸ ਖੱਡ ’ਚ ਡਿੱਗੀ, ਬੱਚੇ ਸਮੇਤ 6 ਯਾਤਰੀਆਂ ਦੀ ਮੌਤ

Wednesday, Dec 14, 2022 - 12:52 PM (IST)

UP ’ਚ ਵਾਪਰਿਆ ਦਰਦਨਾਕ ਹਾਦਸਾ; ਬੱਸ ਖੱਡ ’ਚ ਡਿੱਗੀ, ਬੱਚੇ ਸਮੇਤ 6 ਯਾਤਰੀਆਂ ਦੀ ਮੌਤ

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ’ਚ ਨਗਲਾ ਖੰਗਰ ਖੇਤਰ ’ਚ ਲਖਨਊ-ਆਗਰਾ ਐਕਸਪ੍ਰੈਸਵੇਅ ’ਤੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਇਕ ਬੱਸ ਸੜਕ ਕੰਢੇ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਇਕ ਬੱਚੇ ਸਮੇਤ 6 ਯਾਤਰੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਭਾਰਤ-ਚੀਨ ਫ਼ੌਜ ਦੀ ਝੜਪ ਦੇ ਮਾਮਲੇ 'ਤੇ ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ

6 ਯਾਤਰੀਆਂ ਦੀ ਮੌਤ ਤੇ 22 ਜ਼ਖ਼ਮੀ

ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਐੱਸ. ਪੀ. ਰਣਵਿਜੇ ਸਿੰਘ ਨੇ ਕਿਹਾ ਕਿ ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਬੱਸ ਬੁੱਧਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ। ਸਥਾਨਕ ਪੁਲਸ ਦੀ ਟੀਮ ਬਚਾਅ ਕੰਮ ਲਈ ਘਟਨਾ ਵਾਲੀ ਥਾਂ ’ਤੇ ਪਹੁੰਚੀ। ਅਧਿਕਾਰੀਆਂ ਨੇ ਕਿਹਾ ਕਿ 6 ਲੋਕਾਂ ਦੀ ਇਸ ਹਾਦਸੇ ’ਚ ਮੌਤ ਹੋਈ ਹੈ, ਜਿਨ੍ਹਾਂ ’ਚ ਇਕ ਮਹਿਲਾ ਅਤੇ 15 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਪੁਲਸ ਅਧਿਕਾਰੀ ਮੁਤਾਬਕ ਕਰੀਬ 22 ਲੋਕ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ’ਚ ਲੱਗੇ ਅਧਿਕਾਰੀਆਂ ਦੀ ਜਾਨ ਨੂੰ ਖ਼ਤਰਾ, ਵਧੀ ਸੁਰੱਖਿਆ

ਇਨ੍ਹਾਂ ਲੋਕਾਂ ਦੀ ਬੱਸ ਹਾਦਸੇ ’ਚ ਗਈ ਜਾਨ-

- ਅਯਾਂਸ਼ (15 ਮਹੀਨੇ) ਪੁੱਤਰ ਸੁਨੀਲ
- ਰੀਨਾ (22 ਸਾਲ) ਪਤਨੀ ਸੁਨੀਲ ਵਾਸੀ ਕੁਸੁੰਭੀ ਥਾਣਾ ਅਸੋਥਾਰ ਜ਼ਿਲ੍ਹਾ ਫਤਿਹਪੁਰ।
ਸੰਤਾਲਾ (67 ਸਾਲ) ਵਾਸੀ ਪੰਨੋਈ ਜ਼ਿਲ੍ਹਾ ਕੌਸ਼ਾਂਬੀ।
ਬਾਕੀ 3 ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ।


author

Tanu

Content Editor

Related News