ਚਚੇਰੇ ਭਰਾ ਦੁਆਰਾ ਕੀਤੇ ਬਲਾਤਕਾਰ ਕਾਰਨ ਕੁੜੀ ਹੋਈ ਗਰਭਵਤੀ;ਦੋਸ਼ੀ ਗ੍ਰਿਫ਼ਤਾਰ

Wednesday, Jun 24, 2020 - 05:34 PM (IST)

ਚਚੇਰੇ ਭਰਾ ਦੁਆਰਾ ਕੀਤੇ ਬਲਾਤਕਾਰ ਕਾਰਨ ਕੁੜੀ ਹੋਈ ਗਰਭਵਤੀ;ਦੋਸ਼ੀ ਗ੍ਰਿਫ਼ਤਾਰ

ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ ਨੌਜਵਾਨ ਵਲੋਂ ਆਪਣੀ 14 ਸਾਲਾ ਚਚੇਰੀ ਭੈਣ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਦੀ ਘਟਨਾ ਬੁੱਧਵਾਰ ਨੂੰ ਸਾਹਮਣੇ ਆਈ। ਇਸ ਸਿਲਸਿਲੇ 'ਚ ਪੁਲਸ ਨੇ ਦੋਸ਼ੀ ਚਚੇਰੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਕੁੜੀ ਨਾਲ ਰੇਪ ਕਰਨ ਦੀ ਇਹ ਘਟਨਾ 7 ਮਹੀਨੇ ਪੁਰਾਣੀ ਹੈ ਅਤੇ ਪੀੜਤਾ ਇਸ ਸਮੇਂ ਗਰਭਵਤੀ ਹੈ। ਪੇਟ ਦਰਦ ਹੋਣ 'ਤੇ ਨਿੱਜੀ ਹਸਪਤਾਲ 'ਚ ਪੀੜਤਾ ਦਾ ਅਲਟਰਾਸਾਊਂਡ ਕਰਵਾਉਣ ਨਾਲ ਘਟਨਾ ਦਾ ਖੁਲਾਸਾ ਹੋਇਆ। ਫਤਿਹਪੁਰ ਦੇ ਨਗਰ ਪੁਲਸ ਡਿਪਟੀ ਸੁਪਰਡੈਂਟ ਕਪਿਲਦੇਵ ਮਿਸ਼ਰਾ ਨੇ ਬੁੱਧਵਾਰ ਨੂੰ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ 7 ਮਹੀਨੇ ਪਹਿਲਾਂ ਜ਼ਿਲ੍ਹੇ ਦੇ ਇਕ ਪਿੰਡ 'ਚ ਟਾਇਲਟ ਲਈ ਜਾਂਦੇ ਸਮੇਂ 14 ਸਾਲਾ ਕੁੜੀ ਨਾਲ ਉਸ ਦੇ ਚਚੇਰੇ ਭਰਾ ਨੇ ਰੇਪ ਕੀਤਾ ਸੀ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਪੀੜਤਾ ਦਾ ਪੇਟ ਦਰਦ ਦੀ ਸ਼ਿਕਾਇਤ ਹੋਣ 'ਤੇ ਡਾਕਟਰ ਦੀ ਸਲਾਹ ਨਾਲ ਪਰਿਵਾਰ ਵਾਲਿਆਂ ਨੇ ਜਦੋਂ ਉਸ ਦਾ ਨਿੱਜੀ ਹਸਪਤਾਲ 'ਚ ਅਲਟਰਾਸਾਊਂਡ ਕਰਵਾਇਆ, ਉਦੋਂ ਉਸ ਦੇ ਗਰਭਵਤੀ ਹੋਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੁੱਧਵਾਰ ਨੂੰ ਥਾਣੇ 'ਚ ਦੋਸ਼ੀ ਚਚੇਰੇ ਭਰਾ ਵਿਰੁੱਧ ਰੇਪ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕਰਵਾਇਆ। ਸੀ.ਓ. ਨੇ ਦੱਸਿਆ ਕਿ ਪੀੜਤਾ ਦਾ ਮੁਕੱਦਮਾ ਦਰਜ ਹੁੰਦੇ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੀੜਤਾ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।


author

DIsha

Content Editor

Related News