ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਪੁਲਸ ਨੇ ਕਿਸਾਨਾਂ ਨੂੰ ਜ਼ਬਰਨ ਧਰਨੇ ਤੋਂ ਹਟਾਇਆ

Thursday, Jan 28, 2021 - 03:15 PM (IST)

ਬਾਗਪਤ- ਗਣਤੰਤਰ ਦਿਵਸ 'ਤੇ ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਇਲਾਕੇ 'ਚ ਪੁਲਸ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਜ਼ਬਰਨ ਹਟਾ ਦਿੱਤਾ। ਕਿਸਾਨ 19 ਦਸੰਬਰ ਤੋਂ ਉੱਥੇ ਧਰਨੇ 'ਤੇ ਬੈਠੇ ਸਨ। ਪੁਲਸ ਨੇ ਹਾਲਾਂਕਿ ਧਰਨਾ ਜ਼ਬਰਨ ਖ਼ਤਮ ਕਰਵਾਏ ਜਾਣ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ ਆਪਣੀ ਇੱਛਾ ਨਾਲ ਪ੍ਰਦਰਸ਼ਨ ਖ਼ਤਮ ਕੀਤਾ ਹੈ। ਧਰਨੇ 'ਚ ਸ਼ਾਮਲ ਕਿਸਾਨ ਥਾਂਬਾ ਚੌਧਰੀ ਅਤੇ ਬ੍ਰਜਪਾਲ ਸਿੰਘ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੜੌਤ ਥਾਣਾ ਖੇਤਰ ਸਥਿਤ ਰਾਸ਼ਟਰੀ ਰਾਜਮਾਰਗ ਦੇ ਕਿਨਾਰੇ ਪਿਛਲੀ 19 ਦਸੰਬਰ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਦੇਰ ਰਾਤ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਧਰਨੇ ਵਾਲੀ ਜਗ੍ਹਾ 'ਤੇ ਬਣੇ ਤੰਬੂਆਂ 'ਚ ਵੜ ਗਏ ਅਤੇ ਉੱਥੇ ਸੌਂ ਰਹੇ ਕਿਸਾਨਾਂ 'ਤੇ ਲਾਠੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਦੌੜਾ ਦਿੱਤਾ।

PunjabKesariਕਿਸਾਨਾਂ ਨੇ ਇਸ ਨੂੰ ਪੁਲਸ ਦੀ ਜ਼ਿਆਦਤੀ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਪੁਲਸ ਨੇ ਤੰਬੂ ਵੀ ਹਟਾ ਦਿੱਤੇ ਹਨ। ਪੁਲਸ ਖੇਤਰ ਅਧਿਕਾਰੀ ਆਲੋਕ ਸਿੰਘ ਨੇ ਕਿਸਾਨਾਂ 'ਤੇ ਜ਼ਿਆਦਤੀ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਹੀ ਧਰਨੇ ਨੂੰ ਖ਼ਤਮ ਕਰਵਾਇਆ ਗਿਆ ਹੈ ਅਤੇ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ। ਜੋ ਹੋਇਆ ਉਹ ਸਾਰਿਆਂ ਦੀ ਸਹਿਮਤੀ ਨਾਲ ਹੋਇਆ ਅਤੇਤ ਕਿਸਾਨ ਆਪਣੀ ਇੱਛਾ ਨਾਲ ਆਪਣੇ ਘਰ ਗਏ ਹਨ। ਉੱਚ ਜ਼ਿਲ੍ਹਾ ਅਧਿਕਾਰੀ ਅਮਿਤ ਕੁਮਾਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਸੰਜੇ ਮਿਸ਼ਰਾ ਨੇ ਚਿੱਠੀ ਲਿਖ ਦਿੱਲੀ-ਸਹਾਰਨਪੁਰ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਰੁਕਾਵਟ ਪਹੁੰਚਾਏ ਜਾਣ ਕਾਰਨ ਨਿਰਮਾਣ ਕੰਮ ਪੂਰਾ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਹੀ ਧਰਨਾ ਦੇ ਰਹੇ ਲੋਕਾਂ ਨੂੰ ਹਟਾ ਕੇ ਘਰ ਭੇਜ ਦਿੱਤਾ ਗਿਆ।

PunjabKesari

ਨੋਟ : ਪੁਲਸ ਦੀ ਇਸ ਕਾਰਵਾਈ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News