ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ''ਚ 5 ਵਿਦਿਆਰਥੀ ਗ੍ਰਿਫਤਾਰ, ਬਰਾਮਦ ਹੋਏ ਹਥਿਆਰ
Wednesday, Jul 22, 2020 - 03:38 PM (IST)
ਬੁਲੰਦਸ਼ਹਿਰ- ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੀ ਪੁਲਸ ਨੇ 5 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਗੈਰ-ਕਾਨੂੰਨੀ ਹਥਿਆਰ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਸੁਪਰਡੈਂਟ ਅਤੁਲ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਅਨੂਪਸ਼ਹਿਰ ਪੁਲਸ ਨੇ ਗ੍ਰਾਮ ਸ਼ੇਰਪੁਰ ਦੇ ਸਕੂਲ ਕੋਲੋਂ ਮੁਕਾਬਲੇ ਦੌਰਾਨ ਚਾਰ ਸ਼ਾਤਿਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ ਤਿੰਨ ਦੇਸੀ ਤਮੰਚੇ, ਕਾਰਤੂਸ, ਚਾਕੂ ਮਿਲੇ ਹਨ। ਗ੍ਰਿਫਤਾਰ ਲੋਕਾਂ ਦੇ ਨਾਂ ਸੁਮੇਰੀ, ਆਬਿਦ, ਇਰਸ਼ਾਦ ਅਤੇ ਸਲਮਾਨ ਹਨ। ਚਾਰੇ ਸ਼ੇਰਪੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਚਾਰੇ ਸ਼ਾਤਿਰ ਚੋਰ ਹਨ, ਜਿਨ੍ਹਾਂ ਵਿਰੁੱਧ ਕਈ ਥਾਣਿਆਂ 'ਚ ਅਪਰਾਧ ਮਾਮਲੇ ਦਰਜ ਹਨ।
ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਮੁਕਾਬਲੇ ਤੋਂ ਬਾਅਦ ਮੋਨੂੰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਇਕ ਦੇਸੀ ਤਮੰਚਾ ਕਾਰਤੂਸ ਬਰਾਮਦ ਹੋਇਆ ਹੈ। ਮੋਨੂੰ ਮੋਬਾਇਲ ਫੋਨ ਚੋਰ ਹੈ। ਉਸ ਵਿਰੁੱਧ ਵੀ ਕਈ ਥਾਣਿਆਂ 'ਚ ਮੋਬਾਇਲ ਚੋਰੀ ਦੇ ਮੁਕੱਦਮੇ ਦਰਜ ਹਨ। ਗ੍ਰਿਫਤਾਰ ਸਾਰੇ ਲੋਕਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।