ਨਾਬਾਲਗਾਂ ਨੇ ਢਾਈ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਕੀਤਾ ਕਤਲ

Tuesday, Jul 28, 2020 - 03:24 PM (IST)

ਨਾਬਾਲਗਾਂ ਨੇ ਢਾਈ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਕੀਤਾ ਕਤਲ

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ 2 ਨਾਬਾਲਗਾਂ ਨੇ ਢਾਈ ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਜ਼ਿਲ੍ਹੇ ਦੇ ਵਿਸ਼ੇਸ਼ਵਰਗੰਜ ਥਾਣਾ ਦੇ ਇੰਚਾਰਜ ਅਸ਼ੋਕ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਥਾਣਾ ਖੇਤਰ ਦੇ ਮੰਝਰੀਆ ਪਿੰਡ 'ਚ ਢਾਈ ਸਾਲ ਦੀ ਬੱਚੀ ਸੋਮਵਾਰ ਨੂੰ ਆਪਣੀ 4 ਸਾਲ ਦੀ ਭੈਣ ਨਾਲ ਘਰ ਦੇ ਬਾਹਰ ਖੇਡ ਰਹੀ ਸੀ। ਇਸੇ ਦੌਰਾਨ ਪਿੰਡ ਦੇ ਹੀ ਸੂਰਜ (12) ਅਤੇ ਰੋਹਿਤ (13) ਉਸ ਨੂੰ ਵਰਗਲਾ ਕੇ ਗੋਦ 'ਚ ਚੁੱਕ ਕੇ ਲੈ ਗਏ। ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੇ ਘਰ ਜਾ ਕੇ ਦੱਸਿਆ ਤਾਂ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ। ਕਾਫ਼ੀ ਦੇਰ ਬਾਅਦ ਬੱਚੀ ਦੀ ਲਾਸ਼ ਇਕ ਬਾਗ਼ 'ਚ ਪਿਪਰਮਿੰਟ ਦੀ ਟੈਂਕੀ 'ਚ ਬਰਾਮਦ ਹੋਈ।

ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਸੂਰਜ ਅਤੇ ਰੋਹਿਤ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਤਾਂ ਦੋਹਾਂ ਨੇ ਦੱਸਿਆ ਕਿ ਬੱਚੀ ਦੇ ਕਹਿਣ 'ਤੇ ਉਸ ਨੂੰ ਬਾਗ਼ ਤੋਂ ਅਮਰੂਦ ਤੋੜ ਕੇ ਦਿੱਤਾ ਸੀ, ਜੋ ਉਸ ਦੇ ਗਲੇ 'ਚ ਫਸ ਗਿਆ ਅਤੇ ਬੱਚੀ ਦੀ ਮੌਤ ਹੋ ਗਈ। ਦੋਸ਼ੀ ਬੱਚਿਆਂ ਨੇ ਦੱਸਿਆ ਕਿ ਡਰ ਕਾਰਨ ਉਨ੍ਹਾਂ ਨੇ ਲਾਸ਼ ਪਿਪਰਮਿੰਟ ਦੀ ਟੈਂਕੀ 'ਚ ਲੁੱਕਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਡਾਕਟਰਾਂ ਦਾ ਪੈਨਲ ਬਣਾ ਕੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਪੋਸਟਮਾਰਟਮ ਰਿਪੋਰਟ 'ਚ ਬੱਚੀ ਨਾਲ ਰੇਪ ਅਤੇ ਕਤਲ ਦੀ ਪੁਸ਼ਟੀ ਹੋਈ। 

ਥਾਣਾ ਇੰਚਾਰਜ ਨੇ ਦੱਸਿਆ ਕਿ ਸੋਮਵਾਰ ਨੂੰ ਦੋਸ਼ੀ ਸੂਰਜ ਅਤੇ ਰੋਹਿਤ ਵਿਰੁੱਧ ਬੱਚੀ ਦੇ ਪਿਤਾ ਨੇ ਕਤਲ ਦੀਆਂ ਧਾਰਾਵਾਂ 'ਚ ਮੁਕੱਦਮਾ ਦਰਜ ਕਰਵਾਇਆ ਸੀ। ਪੋਸਟਮਾਰਮਟ ਰਿਪੋਰਟ ਆਉਣ ਤੋਂ ਬਾਅਦ ਸ਼ਿਕਾਇਤ ਦੌਰਾਨ ਕਤਲ ਦੇ ਮੁਕੱਦਮੇ 'ਚ ਮੰਗਲਵਾਰ ਨੂੰ ਬਲਾਤਕਾਰ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਵਧਾ ਕੇ ਦੋਹਾਂ ਦੋਸ਼ੀਆਂ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਕੋਰਟ ਦੇ ਆਦੇਸ਼ 'ਤੇ ਗ੍ਰਿਫਤਾਰ ਦੋਸ਼ੀ ਬੱਚਿਆਂ ਨੂੰ ਬਾਲ ਸੁਧਾਰ ਗ੍ਰਹਿ ਭੇਜਿਆ ਜਾਵੇਗਾ।


author

DIsha

Content Editor

Related News