ਲੂਡੋ ਖੇਡਦੇ ਸਮੇਂ ਆਈ ਖੰਘ, ਕੋਰੋਨਾ ਫੈਲਾਉਣ ਦੀ ਗੱਲ ਕਹਿ ਕੇ ਮਾਰੀ ਗੋਲੀ

Wednesday, Apr 15, 2020 - 11:57 AM (IST)

ਲੂਡੋ ਖੇਡਦੇ ਸਮੇਂ ਆਈ ਖੰਘ, ਕੋਰੋਨਾ ਫੈਲਾਉਣ ਦੀ ਗੱਲ ਕਹਿ ਕੇ ਮਾਰੀ ਗੋਲੀ

ਨੋਇਡਾ- ਉੱਤਰ ਪ੍ਰਦੇਸ਼ ਦੇ ਗੌਤਮਬੁੱਧਨਗਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਗ੍ਰੇਟਰ ਨੋਇਡਾ ਇਲਾਕੇ 'ਚ ਲੂਡੋ ਖੇਡਣ ਦੌਰਾਨ ਇਕ ਵਿਅਕਤੀ ਨੂੰ ਖਾਂਸੀ ਆ ਗਈ ਤਾਂ ਕੋਰੋਨਾ ਫੈਲਾਉਣ ਦੀ ਗੱਲ ਕਹਿ ਕੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਮਾਮਲਾ ਗ੍ਰੇਟਰ ਨੋਇਡਾ ਦੇ ਜਾਰਚਾ ਦੇ ਦਯਾਨਗਰ ਦਾ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਰਾਤ ਕਰੀਬ 9 ਵਜੇ ਪਿੰਡ ਦਯਾਨਗਰ ਥਾਣਾ ਜਾਰਚਾ ਦੇ ਸੈਂਥਲੀ ਮੰਦਰ 'ਤੇ 4 ਦੋਸਤ ਜੈ, ਵੀਰ ਉਰਫ਼ ਗੁੱਲੂ, ਪ੍ਰਵੇਸ਼ ਅਤੇ ਪ੍ਰਸ਼ਾਂਤ ਲੂਡੋ ਖੇਡ ਰਹੇ ਸਨ। ਇਸ ਦੌਰਾਨ ਲੂਡੋ ਖੇਡ ਰਹੇ ਪ੍ਰਸ਼ਾਂਤ ਨੂੰ ਖਾਂਸੀ ਆ ਗਈ ਤਾਂ ਪ੍ਰਵੇਸ਼ ਨੇ ਕਿਹਾ ਕਿ ਉਹ ਖੰਘ ਕੇ ਕੋਰੋਨਾ ਫੈਲਾ ਰਿਹਾ ਹੈ। ਜਿਸ ਤੋਂ ਬਾਅਦ ਵਿਵਾਦ ਵਧ ਗਿਆ।

ਗੁੱਲੂ ਨੇ ਗੁੱਸੇ 'ਚ ਆ ਕੇ ਪ੍ਰਸ਼ਾਂਤ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਪ੍ਰਸ਼ਾਂਤ ਜ਼ਖਮੀ ਹੋ ਗਿਆ। ਜ਼ਖਮੀ ਪ੍ਰਸ਼ਾਂਤ ਨੂੰ ਤੁਰੰਤ ਨੋਇਡਾ ਦੇ ਕੈਲਾਸ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਜਾਰਚਾ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।


author

DIsha

Content Editor

Related News