ਛੁੱਟੀ ਨਾ ਮਿਲਣ ਕਾਰਨ ਆਪਣੀ 6 ਮਹੀਨੇ ਦੀ ਧੀ ਨਾਲ ਡਿਊਟੀ ਨਿਭਾ ਰਹੀ ਹੈ ਕਾਂਸਟੇਬਲ ਬੀਬੀ

Tuesday, Dec 01, 2020 - 11:00 AM (IST)

ਸ਼ਾਮਲੀ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੀ ਸ਼ਹਿਰ ਕੋਤਵਾਲੀ 'ਚ ਇਕ ਕਾਂਸਟੇਬਲ ਬੀਬੀ ਦੁੱਧਮੂੰਹੀ ਧੀ ਨਾਲ ਆਪਣੇ ਫਰਜ਼ ਨੂੰ ਅੰਜਾਮ ਦੇ ਕੇ ਨਾਰੀ ਸ਼ਕਤੀ ਦੀ ਅਨੋਖੀ ਮਿਸਾਲ ਪੇਸ਼ ਕਰ ਰਹੀ ਹੈ। ਧੀਆਂ ਤੋਂ ਵੱਧ ਕੇ ਆਪਣੇ ਫਰਜ਼ ਨੂੰ ਕੋਈ ਵੀ ਅਦਾ ਨਹੀਂ ਕਰ ਸਕਦਾ, ਘੱਟੋ-ਘੱਟ ਪੁਰਸ਼ ਲਈ ਤਾਂ ਇਹ ਅਸੰਭਵ ਜਿਹੀ ਗੱਲ ਹੈ। ਅਜਿਹੇ ਹੀ ਅਸੰਭਵ ਨੂੰ ਸੰਭਵ ਬਣਾ ਰਹੀ ਹੈ ਸ਼ਾਮਲੀ ਕੋਤਵਾਲੀ ਦੀ ਕਾਂਸਟੇਬਲ ਅੰਜੂ। ਛੁੱਟੀ ਨਾ ਮਿਲਣ ਕਾਰਨ ਉਹ ਆਪਣੀ 6 ਮਹੀਨੇ ਦੀ ਦੁੱਧਮੂੰਹੀ ਧੀ ਨਾਲ ਬਾਕਾਇਦਾ ਆਪਣੀ ਡਿਊਟੀ ਨੂੰ ਅੰਜਾਮ ਦੇ ਰਹੀ ਹੈ। ਸ਼ਹਿਰ ਕੋਤਵਾਲੀ 'ਚ ਬੀਬੀ ਡੈਸਕ 'ਤੇ ਤਾਇਨਾਤ ਕਾਂਸਟੇਬਲ ਅੰਜੂ ਆਪਣੀ 6 ਮਹੀਨੇ ਦੀ ਧੀ ਨਾਲ ਪਰੇਸ਼ਾਨੀਆਂ ਨਾਲ ਜੰਗ ਲੜਦੇ ਹੋਏ ਆਪਣੀ ਡਿਊਟੀ ਕਰ ਰਹੀ ਹੈ।

ਇਹ ਵੀ ਪੜ੍ਹੋ : ਹੁਣ ਲਾੜਾ-ਲਾੜੀ ਨੂੰ ਧਰਮ ਦਾ ਖੁਲਾਸਾ ਕਰਨਾ ਹੋਵੇਗਾ ਲਾਜ਼ਮੀ, ਆਇਆ ਨਵਾਂ ਵਿਆਹ ਕਾਨੂੰਨ

ਅੰਜੂ 10 ਸਾਲਾਂ ਤੋਂ ਸਰਵਿਸ ਕਰ ਰਹੀ ਹੈ। 6 ਮਹੀਨੇ ਪਹਿਲਾਂ 6 ਮਹੀਨਿਆਂ ਦੀ ਜਣੇਪਾ ਛੁੱਟੀਆਂ 'ਤੇ ਗਈ ਸੀ। ਉਨ੍ਹਾਂ ਨੇ ਧੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਵੇਦਾਂਸ਼ੀ ਰੱਖਿਆ। ਜਣੇਪਾ ਛੁੱਟੀ ਖਤਮ ਹੋਣ ਤੋਂ ਬਾਅਦ ਧੀ ਨੂੰ ਘਰ 'ਤੇ ਰੱਖਣ ਵਾਲਾ ਕੋਈ ਨਹੀਂ ਸੀ। ਕੋਈ ਹੋਰ ਹੁੰਦਾ ਤਾਂ ਸ਼ਾਇਦ ਡਿਊਟੀ ਨੂੰ ਛੱਡ ਦਿੰਦਾ ਪਰ ਅੰਜੂ ਨੇ ਹਾਰ ਨਹੀਂ ਮੰਨੀ। ਅੰਜੂ ਨੇ ਹੌਂਸਲੇ ਦਾ ਦਾਮਨ ਫੜਿਆ ਆਪਣੀ ਦੁੱਧਮੂੰਹੀ ਧੀ ਨਾਲ ਹੀ ਡਿਊਟੀ 'ਤੇ ਆਉਣਾ ਸ਼ੁਰੂ ਕਰ ਦਿੱਤਾ। ਬੱਚੀ ਦਾ ਰੋਣਾ, ਉਸ ਦਾ ਪਰੇਸ਼ਾਨ ਕਰਨਾ, ਆਦਿ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਝੱਲਦੇ ਹੋਏ ਉਹ ਆਪਣੀ ਡਿਊਟੀ ਨੂੰ ਕਰ ਰਹੀ ਹੈ। ਕੋਈ ਕਾਂਸਟੇਬਲ ਬੀਬੀ ਜ਼ਰੂਰੀ ਕੰਮਾਂ ਕਾਰਨ ਛੁੱਟੀ 'ਤੇ ਹਨ, ਇਸ ਕਾਰਨ ਅੰਜੂ ਨੂੰ ਛੁੱਟੀ ਨਹੀਂ ਮਿਲ ਪਾ ਰਹੀ ਹੈ, ਉਹ ਬਿਨਾਂ ਘਬਰਾਏ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਅੰਜਾਮ ਦੇ ਰਹੀ ਹੈ। ਅੰਜੂ ਦੇ ਹੌਂਸਲਿਆਂ ਦੀ ਤਾਰੀਫ਼ ਉੱਚ ਅਧਿਕਾਰੀਆਂ ਦੇ ਨਾਲ-ਨਾਲ ਫਰਿਆਦੀ ਵੀ ਕਰਦੇ ਨਹੀਂ ਥੱਕ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕੇਂਦਰ ਨੇ ਅੱਜ ਦੁਪਹਿਰ ਕਿਸਾਨ ਜੱਥੇਬੰਦੀਆਂ ਨੂੰ ਦਿੱਤਾ ਗੱਲਬਾਤ ਦਾ ਸੱਦਾ


DIsha

Content Editor

Related News