ਯੂ.ਪੀ. 'ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

7/24/2020 2:49:22 PM

ਲਖਨਊ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਅਗਵਾ ਹੋਏ ਨੌਜਵਾਨ ਸੰਜੀਤ ਯਾਦਵ ਦੇ ਕਤਲ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ 'ਚ ਦਮ ਤੋੜ ਚੁਕੀ ਕਾਨੂੰਨ ਵਿਵਸਥਾ ਦੀ ਮੁਨਾਦੀ ਲੋਕਾਂ ਦੀ ਜਾਨ ਲੈ ਕੇ ਕੀਤੀ ਜਾ ਰਹੀ ਹੈ। ਪ੍ਰਿਯੰਕਾ ਨੇ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦਮ ਤੋੜ ਚੁਕੀ ਹੈ। ਆਮ ਲੋਕਾਂ ਦੀ ਜਾਨ ਲੈ ਕੇ ਹੁਣ ਇਸ ਦੀ ਮੁਨਾਦੀ ਕੀਤੀ ਜਾ ਰਹੀ ਹੈ। ਘਰ ਹੋਵੇ, ਸੜਕ ਹੋਵੇ, ਦਫ਼ਤਰ ਹੋਵੇ, ਕੋਈ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ।'' ਉਨ੍ਹਾਂ ਨੇ ਲਿਖਿਆ,''ਵਿਕਰਮ ਜੋਸ਼ੀ ਤੋਂ ਬਾਅਦ ਹੁਣ ਕਾਨਪੁਰ 'ਚ ਅਗਵਾ ਹੋਏ ਸੰਜੀਤ ਯਾਦਵ ਦਾ ਕਤਲ। ਖਬਰਾਂ ਅਨੁਸਾਰ ਪੁਲਸ ਨੇ ਅਗਵਾਕਰਤਾਵਾਂ ਨੂੰ ਪੈਸੇ ਵੀ ਦਿਵਾਏ ਅਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਜੰਗਲ ਰਾਜ 'ਚ ਕਾਨੂੰਨ-ਵਿਵਸਥਾ ਗੁੰਡਿਆਂ ਦੇ ਸਾਹਮਣੇ ਸਰੰਡਰ ਕਰ ਚੁਕੀ ਹੈ।''

PunjabKesariਦੱਸਣਯੋਗ ਹੈ ਕਿ ਕਾਨਪੁਰ ਦੇ ਬਰਰ ਖੇਤਰ 'ਚ ਇਕ ਲੈਬ ਟੈਕਨੀਸ਼ੀਅਨ ਨੂੰ 22 ਜੂਨ ਨੂੰ ਅਗਵਾਕਰ ਲਿਆ ਗਿਆ ਸੀ। ਅਗਵਾਕਰਤਾਵਾਂ ਨੇ ਉਸ ਨੂੰ ਮੁਕਤ ਕਰਨ ਲਈ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਨੇ ਬਦਮਾਸ਼ਾਂ ਨੂੰ ਫੜਨ ਲਈ ਇਕ ਯੋਜਨਾ ਦੇ ਅਧੀਨ ਫਿਰੌਤੀ ਦੀ ਰਕਮ ਪਹੁੰਚਾਉਣ ਲਈ ਕਿਹਾ। ਉਨ੍ਹਾਂ ਨੇ ਜ਼ਮੀਨ ਜਾਇਦਾਦ ਵੇਚ ਕੇ 30 ਲੱਖ ਰੁਪਏ ਇਕੱਠੇ ਕੀਤੇ, ਜਿਸ ਨੂੰ ਲੈ ਕੇ ਅਗਵਾਕਰਤਾ ਫਰਾਰ ਹੋ ਗਏ ਅਤੇ ਪੁਲਸ ਹੱਥ 'ਤੇ ਹੱਥ ਰੱਖ ਕੇ ਬੈਠੀ ਰਹੀ। ਵੀਰਵਾਰ ਦੇਰ ਰਾਤ ਪੁਲਸ ਨੇ ਅਗਵਾਕਾਂਡ ਦਾ ਖੁਲਾਸਾ ਕਰਦੇ ਹੋਏ ਅਗਵਾ ਹੋਏ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਗੱਲ ਕਹੀ ਅਤੇ ਇਸ ਸਿਲਸਿਲੇ 'ਚ ਉਸ ਦੇ ਚਾਰ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ।


DIsha

Content Editor DIsha