ਫੌਜ ''ਚ ਨੌਕਰੀ ਪਾਉਣ ਲਈ ਫਰਜ਼ੀ ਕਾਗਜ਼ਾਤ ਦੀ ਵਰਤੋਂ ਕਰਨ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

Friday, Sep 25, 2020 - 06:50 PM (IST)

ਫੌਜ ''ਚ ਨੌਕਰੀ ਪਾਉਣ ਲਈ ਫਰਜ਼ੀ ਕਾਗਜ਼ਾਤ ਦੀ ਵਰਤੋਂ ਕਰਨ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ 'ਚ ਇਕ ਵਿਅਕਤੀ ਨੂੰ ਫੌਜ 'ਚ ਨੌਕਰੀ ਪਾਉਣ ਲਈ ਕਥਿਤ ਤੌਰ 'ਤੇ ਫਰਜ਼ੀ ਕਾਗਜ਼ਾਤ ਦੀ ਵਰਤੋਂ ਕਰਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਂਧਲਾ ਦੇ ਥਾਣਾ ਇੰਚਾਰਜ ਕਰਮਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਪ੍ਰਸ਼ਾਂਤ ਨੂੰ ਵੀਰਵਾਰ ਸ਼ਾਮ ਨੂੰ ਉਸ ਦੇ ਇਕ ਦੋਸਤ ਨਾਲ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ।

ਥਾਣਾ ਇੰਚਾਰਜ ਨੇ ਦੱਸਿਆ ਕਿ ਪ੍ਰਸ਼ਾਂਤ, ਉੱਤਰ ਪ੍ਰਦੇਸ਼ ਦੇ ਫਤਿਹਪੁਰ 'ਚ ਤਾਇਨਾਤੀ ਲੈਣ 'ਚ ਸਫ਼ਲ ਰਿਹਾ। ਹਾਲਾਂਕਿ ਵੈਰੀਫਿਕੇਸ਼ਨ ਦੌਰਾਨ ਉਸ ਦੇ ਪਤੇ ਦੀ ਜਾਣਕਾਰੀ ਅਤੇ ਕਾਗਜ਼ਾਤ ਫਰਜ਼ੀ ਪਾਏ ਗਏ। ਪੁਲਸ ਨੇ ਦੱਸਿਆ ਕਿ ਉਸ ਨੇ ਇਹ ਫਰਜ਼ੀ ਦਾਅਵਾ ਕੀਤਾ ਕਿ ਉਹ ਸ਼ਾਮਲੀ ਜ਼ਿਲ੍ਹੇ ਦੇ ਮਿਮਲਾ ਪਿੰਡ ਦਾ ਰਹਿਣ ਵਾਲਾ ਹੈ, ਜਦੋਂ ਕਿ ਉਹ ਸਹਾਰਨਪੁਰ ਜ਼ਿਲ੍ਹੇ 'ਚ ਕਿਸੇ ਹੋਰ ਜਗ੍ਹਾ ਦਾ ਵਾਸੀ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਫਤਿਹਪੁਰ ਦੇ ਟਰੇਨਿੰਗ ਕੇਂਦਰ ਤੋਂ ਫਰਾਰ ਹੋ ਗਿਆ ਸੀ।


author

DIsha

Content Editor

Related News