ਉੱਤਰ ਪ੍ਰਦੇਸ਼ : ਜੀਪ ਅਤੇ ਟਰੱਕ ਦੀ ਭਿਆਨਕ ਟੱਕਰ, 6 ਦੀ ਮੌਤ

Tuesday, Jan 21, 2020 - 04:46 PM (IST)

ਉੱਤਰ ਪ੍ਰਦੇਸ਼ : ਜੀਪ ਅਤੇ ਟਰੱਕ ਦੀ ਭਿਆਨਕ ਟੱਕਰ, 6 ਦੀ ਮੌਤ

ਅਮੇਠੀ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ 'ਚ ਬਾਰਾਮਾਸੀ ਕੋਲ ਇਕ ਟਰੱਕ ਅਤੇ ਜੀਪ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਖੇਤਰ ਅਧਿਕਾਰੀ (ਅਮੇਠੀ) ਪੀਊਸ਼ਕਾਂਤ ਰਾਏ ਨੇ ਮੰਗਲਵਾਰ ਨੂੰ ਦੱਸਿਆ ਕਿ ਅਮੇਠੀ ਕੋਤਵਾਲੀ ਖੇਤਰ 'ਚ ਬਾਰਾਮਾਸੀ ਕੋਲ ਗੌਰੀਗੰਜ ਮਾਰਗ 'ਤੇ ਸੋਮਵਾਰ ਦੀ ਰਾਤ ਲਗਭਗ 11 ਵਜੇ ਜੀਪ ਅਤੇ ਟਰੱਕ ਦੀ ਆਹਮਣੇ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਜੀਪ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਸੁਰੇਂਦਰ ਕਸ਼ਯਪ (40), ਸ਼੍ਰੀਚੰਜ (38), ਕਲਪਨਾਥ (42) ਅਤੇ ਮਨੋਜ (32) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉੱਥੇ ਹੀ ਜ਼ਖਮੀ ਬੈਜਨਾਥ (38) ਨੇ ਲਖਨਊ ਦੇ ਟਰਾਮਾ ਸੈਂਟਰ 'ਚ ਮੰਗਲਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਏ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ। ਜੀਪ 'ਚ ਸਵਾਰ ਰਹੇ ਲੋਕਾਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਲੋਕ ਅਮੇਠੀ ਕੋਤਵਾਲੀ ਖੇਤਰ ਦੇ ਰਹਿਣ ਵਾਲੇ ਸਨ ਅਤੇ ਉਹ ਜੀਪ ਤੋਂ ਗੌਰੀਗੰਜ ਥਾਣਾ ਖੇਤਰ ਦੇ ਸੰਭਾਵਾ ਪਿੰਡ 'ਚ ਆਪਣੇ ਕਿਸੇ ਬੀਮਾਰ ਰਿਸ਼ਤੇਦਾਰ ਦਾ ਹਾਲ ਜਾਣ ਕੇ ਵਾਪਸ ਆ ਰਹੇ ਸਨ।


author

DIsha

Content Editor

Related News