ਉੱਤਰ ਪ੍ਰਦੇਸ਼ ਦੀ ਖੁਸ਼ਕਿਸਮਤੀ ਕਿ PM ਮੋਦੀ ਵਾਰਾਣਸੀ ਦੇ ਸੰਸਦ ਹਨ: ਯੋਗੀ

Sunday, Sep 17, 2023 - 04:39 PM (IST)

ਉੱਤਰ ਪ੍ਰਦੇਸ਼ ਦੀ ਖੁਸ਼ਕਿਸਮਤੀ ਕਿ PM ਮੋਦੀ ਵਾਰਾਣਸੀ ਦੇ ਸੰਸਦ ਹਨ: ਯੋਗੀ

ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 73ਵੇਂ ਜਨਮ ਦਿਨ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਗਲੋਬਲ ਮੰਚਾਂ 'ਤੇ ਭਾਰਤ ਦੀ ਸਾਖ ਵਿਚ ਇਜ਼ਾਫਾ ਕਰਨ ਵਾਲੇ ਮੋਦੀ ਸੰਸਦ ਭਵਨ 'ਚ ਯੂ. ਪੀ. ਦੀ ਨੁਮਾਇੰਦਗੀ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਹਜ਼ਰਤਗੰਜ ਦੇ ਜੀ. ਪੀ. ਓ. 'ਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਆਧਾਰਿਤ ਪ੍ਰਦਰਸ਼ਨੀ ਦੀ ਸੰਖੇਪ ਜਾਣਕਾਰੀ ਦੇਣ ਮਗਰੋਂ ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਦੀ 140 ਕਰੋੜ ਜਨਤਾ ਦੇ ਮਨ ਵਿਚ ਇਕ ਆਤਮ ਵਿਸ਼ਵਾਸ ਭਰਿਆ ਹੈ, ਉੱਥੇ ਹੀ ਗਲੋਬਲ ਮੰਚ 'ਤੇ ਵੀ ਭਾਰਤ ਦੀ ਸਾਖ ਵਧੀ ਹੈ।

ਇਹ ਵੀ ਪੜ੍ਹੋ-  ਜਨਮ ਦਿਨ 'ਤੇ ਵਿਸ਼ੇਸ਼; ਜਾਣੋ ਚਾਹ ਵੇਚਣ ਵਾਲੇ PM ਮੋਦੀ ਦੇ ਸੱਤਾ ਦੇ ਸਿਖ਼ਰ 'ਤੇ ਪਹੁੰਚਣ ਦੀ ਕਹਾਣੀ

ਉੱਥੇ ਹੀ ਦੁਨੀਆ ਨੇ ਵੀ ਇਕ ਨਵੇਂ ਭਾਰਤ ਦਾ ਦਰਸ਼ਨ ਕੀਤਾ ਹੈ। ਆਜ਼ਾਦੀ ਮਗਰੋਂ ਪਹਿਲੀ ਵਾਰ ਬਿਨਾਂ ਭੇਦਭਾਵ ਦੇ ਸ਼ਾਸਨ ਦੀਆਂ ਯੋਜਨਾਵਾਂ ਦਾ ਲਾਭ ਸਮਾਜ ਦੇ ਹਰੇਕ ਤਬਕੇ ਤੱਕ ਪਹੁੰਚਣਾ, ਆਪਣੀਆਂ ਯੋਜਨਾਵਾਂ ਜ਼ਰੀਏ ਪਿੰਡ, ਗਰੀਬ, ਕਿਸਾਨ, ਨੌਜਵਾਨ, ਔਰਤਾਂ ਅਤੇ ਨੌਜਵਾਨਾਂ ਲਈ ਜੋ ਪ੍ਰੋਗਰਾਮ ਪਿਛਲੇ ਸਾਢੇ 9 ਸਾਲਾਂ ਵਿਚ ਸ਼ੁਰੂ ਹੋਏ ਹਨ, ਇਨ੍ਹਾਂ ਨੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ 'ਚ ਵਿਆਪਕ ਬਦਲਾਅ ਕਰਨ ਦਾ ਕੰਮ ਕੀਤਾ ਹੈ। 

ਇਹ ਵੀ ਪੜ੍ਹੋ-  Happy Birthday PM Modi: ਅਣਦੇਖੀਆਂ ਤਸਵੀਰਾਂ ਜ਼ਰੀਏ ਪ੍ਰਧਾਨ ਮੰਤਰੀ ਦੀ ਜ਼ਿੰਦਗੀ 'ਤੇ ਇਕ ਝਾਤ

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸਾਨਾਂ ਨਾਲ ਖੇਤੀ ਨੂੰ ਸ਼ਾਸਨ ਦੇ ਏਜੰਡੇ ਦੀ ਤਰਜੀਹ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ ਨੌਜਵਾਨਾਂ ਨੂੰ ਰੁਜ਼ਗਾਰ ਉਪਲੱਬਧ ਕਰਾਉਣ ਨਾਲ ਉਨ੍ਹਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਰਾਸ਼ਟਰੀ ਸਿੱਖਿਆ ਨੀਤੀ, ਡਿਜੀਟਲ ਇੰਡੀਆ, ਸਟਾਟਅੱਪ ਇੰਡੀਆ, ਸਟੈਂਡਅੱਪ ਇੰਡੀਆ, ਪੀ. ਐੱਮ. ਮੁਦਰਾ ਦੀਆਂ ਯੋਜਨਾਵਾਂ, ਧੀਆਂ ਅਤੇ ਔਰਤਾਂ ਲਈ ਧੀ ਬਚਾਓ-ਧੀ ਪੜ੍ਹਾਓ ਸਮੇਤ ਕਈ ਯੋਜਨਾਵਾਂ ਜ਼ਰੀਏ ਦੇਸ਼ ਵਾਸੀਆਂ ਦੀ ਜ਼ਿੰਦਗੀ ਵਿਚ ਵਿਆਪਕ ਬਦਲਾਅ ਕਰ ਕੇ ਇਕ ਨਵਾਂ ਆਤਮ ਵਿਸ਼ਵਾਸ ਭਰਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News