9 ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

Sunday, Aug 08, 2021 - 01:53 PM (IST)

9 ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

ਰਾਮਪੁਰ— ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਦੋਹਰੇ ਕਤਲ ਨੇ ਸਨਸਨੀ ਮਚਾ ਦਿੱਤੀ ਹੈ, ਜਿੱਥੇ ਪਤੀ-ਪਤਨੀ ਦੇ ਆਪਸ ਦੇ ਵਿਵਾਦ ਵਿਚ ਪਤੀ ਨੇ ਪਹਿਲਾਂ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੋਹਰੇ ਕਤਲ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਸੂਚਨਾ ’ਤੇ ਪਹੁੰਚੀ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। 

ਇਹ ਵੀ ਪੜ੍ਹੋ : ਮਾਂ ਨੇ ਮੋਬਾਇਲ ’ਤੇ ਗੇਮ ਖੇਡਣ ਤੋਂ ਰੋਕਿਆ ਤਾਂ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

ਦਰਅਸਲ ਕੋਤਵਾਲੀ ਬਿਲਾਸਪੁਰ ਖੇਤਰ ਦੇ ਚੰਦੇਲਾ ਪਿੰਡ ਵਾਸੀ ਜਸਵੰਤ ਸਿੰਘ ਦਾ ਵਿਆਹ ਭੈਂਸੀਆ ਜਵਾਲਾਪੁਰ ਦੀ ਕਰਮਜੀਤ ਕੌਰ ਨਾਲ 9 ਮਹੀਨੇ ਪਹਿਲਾਂ ਹੋਇਆ ਸੀ। ਜਸਵੰਤ ਸਿੰਘ ਅਤੇ ਕਰਮਜੀਤ ਕੌਰ ਇਨ੍ਹਾਂ ਦੋਹਾਂ ਦਾ ਇਹ ਦੂਜਾ ਵਿਆਹ ਸੀ। ਕਰਮਜੀਤ ਕੌਰ ਦੇ ਪਹਿਲੇ ਪਤੀ ’ਚੋਂ ਇਕ 10 ਸਾਲ ਦਾ ਪੁੱਤਰ ਹੈ, ਜਿਸ ਨੂੰ ਲੈ ਕੇ ਜਸਵੰਤ ਸਿੰਘ ਦਾ ਕਰਮਜੀਤ ਕੌਰ ਨਾਲ ਝਗੜਾ ਹੁੰਦਾ ਸੀ। ਜਸਵੰਤ ਸਿੰਘ ਆਪਣੀ ਪਤਨੀ ਦੇ ਪਹਿਲੇ ਪਤੀ ਦੇ ਪੁੱਤਰ ਨੂੰ ਨਹੀਂ ਰੱਖਣਾ ਚਾਹੁੰਦਾ ਸੀ। ਇਸ ਗੱਲ ’ਤੇ ਦੋਹਾਂ ਵਿਚਾਲੇ ਵਿਵਾਦ ਹੁੰਦਾ ਸੀ। ਜਸਵੰਤ ਆਪਣੀ ਪਤਨੀ ਨਾਲ ਕੁੱਟਮਾਰ ਵੀ ਕਰਦਾ ਸੀ। ਇਸ ਨੂੰ ਤੋਂ ਨਾਰਾਜ਼ ਹੋ ਕੇ ਕਰਮਜੀਤ ਕੌਰ ਆਪਣੇ ਪੇਕੇ ਆ ਗਈ। ਜਸਵੰਤ ਆਪਣੀ ਪਤਨੀ ਨੂੰ ਲੈਣ ਗਿਆ ਪਰ ਉਸ ਨੇ ਮਨਾ ਕਰ ਦਿੱਤਾ ਅਤੇ ਫਿਰ ਦੋਹਾਂ ਵਿਚ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਕਰਮਜੀਤ ਦੇ ਪਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਕੁਝ ਦੂਰੀ ’ਤੇ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ।

ਇਹ ਵੀ ਪੜ੍ਹੋ : ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’

ਉੱਥੇ ਹੀ ਇਸ ਮਾਮਲੇ ਵਿਚ ਵਧੀਕ ਪੁਲਸ ਸੁਪਰਡੈਂਟ ਸੰਸਾਰ ਸਿੰਘ ਨੇ ਦੱਸਿਆ ਕਿ ਬਿਲਾਸਪੁਰ ਦੇ ਚੰਦੇਲਾ ਪਿੰਡ ਵਾਸੀ ਜਸਤੰਵ ਸਿੰਘ ਜਿਸ ਦਾ ਵਿਆਹ 9 ਮਹੀਨੇ ਪਹਿਲਾਂ ਭੈਂਸੀਆ ਜਵਾਲਾਪੁਰ ਦੀ ਕਰਮਜੀਤ ਕੌਰ ਨਾਲ ਹੋਇਆ ਸੀ। ਦੋਹਾਂ ਦਾ ਇਹ ਦੂਜਾ ਵਿਆਹ ਸੀ। ਕਰਮਜੀਤ ਕੌਰ ਦਾ ਵੀ ਵਿਆਹ ਟੁੱਟ ਗਿਆ ਸੀ ਅਤੇ ਜਸਵੰਤ ਸਿੰਘ ਦਾ ਵੀ ਪਹਿਲਾ ਵਿਆਹ ਟੁੱਟ ਗਿਆ ਸੀ। ਸੁਪਰਡੈਂਟ ਮੁਤਾਬਕ ਜਸਵੰਤ ਸਿੰਘ ਭੈਂਸੀਆ ਜਵਾਲਾਪੁਰ ਆਪਣੇ ਸਹੁਰੇ ਆਇਆ ਸੀ ਅਤੇ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਨ ਲੱਗਾ। ਝਗੜਾ ਇੰਨਾ ਵਧ ਗਿਆ ਕਿ ਜਸਵੰਤ ਸਿੰਘ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਤਨੀ ਦੇ ਗੋਲੀ ਮਾਰਨ ਮਗਰੋਂ ਜਸਵੰਤ ਸਿੰਘ ਨੇ ਉਸੇ ਪਿੰਡ ’ਚ 50 ਮੀਟਰ ਦੂਰ ਜਾ ਕੇ ਆਪਣੇ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਖੁਸ਼ਖ਼ਬਰੀ: ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ’ਚ ਮਿਲੀ ਮਨਜ਼ੂਰੀ


author

Tanu

Content Editor

Related News