ਪਰੰਪਰਾਵਾਂ ਨੂੰ ਦਰਕਿਨਾਰ ਕਰ ਪਤੀ ਦੀ ਅੰਤਿਮ ਇੱਛਾ ਕੀਤੀ ਪੂਰੀ, ਪਤਨੀ ਨੇ ਚਿਖ਼ਾ ਨੂੰ ਦਿੱਤੀ ਅਗਨੀ

07/17/2020 5:30:37 PM

ਓਰੈਯਾ- ਸਮਾਜਿਕ ਪਰੰਪਰਾਵਾਂ ਅਤੇ ਮਰਿਆਦਾ ਤੋਂ ਵੱਖ ਕੰਮ ਕਰਨ ਦਾ ਵਿਰਲੇ ਲੋਕਾਂ 'ਚ ਹੀ ਸਾਹਸ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਓਰੈਯਾ ਦੇ ਦਿਬਿਆਪੁਰ ਨਗਰ 'ਚ 2 ਧੀਆਂ ਦੀ ਟੀਚਰ ਮਾਂ ਅਤੇ ਜਾਇੰਟਸ ਗਰੁੱਪ ਆਫ਼ ਸਹੇਲੀ ਦੀ ਸਾਬਕਾ ਚੇਅਰਪਰਸਨ ਪੂਨਮ ਗੁਪਤਾ ਦੇ ਸਾਹਸ ਨੂੰ ਇਤਿਹਾਸ 'ਚ ਦਰਜ ਹੋਣ ਦਾ ਮੌਕਾ ਮਿਲਿਆ। ਸਮਾਜ ਸੇਵਿਕਾ ਪੂਨਮ ਗੁਪਤਾ ਦੇ ਡਾਕਟਰ ਪਤੀ ਕਪਿਲ ਗੁਪਤਾ ਦਾ ਬੀਮਾਰੀ ਕਾਰਨ ਵੀਰਵਾਰ ਨੂੰ ਦਿਹਾਂਤ ਹੋ ਗਿਆ ਸੀ। ਦੁਪਹਿਰ ਬਾਅਦ ਉਨ੍ਹਾਂ ਦੀ ਲਾਸ਼ ਦਿੱਲੀ ਤੋਂ ਦਿਬਿਆਪੁਰ ਲਿਆਂਦੀ ਗਈ। ਜਿੱਥੇ 'ਤੇ ਆਪਣੇ ਮਰਹੂਮ ਪਤੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਪੂਨਮ ਨੇ ਪਤੀ ਨੂੰ ਅੰਤਿਮ ਪ੍ਰਣਾਮ ਕਰ ਕੇ ਚਿਖ਼ਾ ਨੂੰ ਅਗਨੀ ਦਿੱਤੀ। 

ਧੀ ਸ਼ਿਵਾਨੀ ਅਤੇ ਸਵਾਤੀ ਨਾਲ ਮੁਕਤੀਧਾਮ 'ਚ ਪੂਨਮ ਗੁਪਤਾ ਨੂੰ ਆਪਣੇ ਪਤੀ ਡਾ. ਕਪਿਲ ਗੁਪਤਾ ਦੀ ਲਾਸ਼ ਨੂੰ ਨਮ ਅੱਖਾਂ ਨਾਲ ਅਗਨੀ ਦਿੰਦੇ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਮੁਕਤੀਧਾਮ 'ਚ ਮੌਜੂਦ ਲੋਕਾਂ ਨਾਲ ਹੀ ਇੱਥੇ ਪਹੁੰਚੇ ਖੇਤੀਬਾੜੀ ਰਾਜ ਮੰਤਰੀ ਲਾਖਨ ਸਿੰਘ ਰਾਜਪੂਤ ਨੇ ਵੀ ਪੂਨਮ ਗੁਪਤਾ ਦੇ ਸਾਹਸ ਦੀ ਸ਼ਲਾਘਾ ਕੀਤੀ। ਦਿਬਿਆਪੁਰ ਅਤੇ ਕਸਬਾ ਫਫੂੰਦ 'ਚ ਮੈਡੀਕਲ ਕੰਮ ਰਾਹੀਂ ਲੋਕਾਂ ਦੀ ਸੇਵਾ ਕਰਨ ਦੇ ਨਾਲ ਸਮਾਜਿਕ ਸੰਸਥਾ ਜਾਇੰਟਸ ਗਰੁੱਪ ਨਾਲ ਜੁੜ ਕੇ ਸਮਾਜਿਕ ਸਰੋਕਾਰਾਂ ਨਾਲ ਲਗਾਤਾਰ ਜੁੜੇ ਰਹੇ ਡਾ. ਕਪਿਲ ਗੁਪਤਾ ਪਿਛਲੇ ਕੁਝ ਸਾਲਾਂ ਤੋਂ ਬੀਮਾਰ ਸਨ ਅਤੇ ਦਿੱਲੀ 'ਚ ਆਪਣੀਆਂ ਧੀਆਂ ਨਾਲ ਰਹਿ ਕੇ ਇਲਾਜ ਕਰਵਾ ਰਹੇ ਸਨ।
 


DIsha

Content Editor

Related News