ਹਾਥਰਸ ਜਬਰ ਜ਼ਿਨਾਹ : CM ਯੋਗੀ ਨੇ SIT ਦਾ ਕੀਤਾ ਗਠਨ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਟੀਮ

Wednesday, Sep 30, 2020 - 11:07 AM (IST)

ਹਾਥਰਸ ਜਬਰ ਜ਼ਿਨਾਹ : CM ਯੋਗੀ ਨੇ SIT ਦਾ ਕੀਤਾ ਗਠਨ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਟੀਮ

ਲਖਨਊ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਕੁੜੀ ਨਾਲ ਹੋਏ ਸਮੂਹਕ ਜਬਰ ਜ਼ਿਨਾਹ ਅਤੇ ਮੌਤ ਨਾਲ ਸੋਗ ਪੀੜਤ ਪਰਿਵਾਰ ਦੇ ਸਾਹਮਣੇ ਉੱਤਰ ਪ੍ਰਦੇਸ਼ ਪੁਲਸ ਦਾ ਵੀ ਅਣਮਨੁੱਖੀ ਅਤੇ ਸ਼ਰਮਨਾਕ ਚਿਹਰਾ ਸਾਹਮਣੇ ਆਇਆ ਹੈ। ਜਿੱਥੇ ਉਨ੍ਹਾਂ ਨੂੰ ਬਿਨਾਂ ਦੱਸੇ ਮੰਗਲਵਾਰ ਦੇਰ ਰਾਤ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕੇਸ 'ਚ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਟੀਮ ਦੀ ਪ੍ਰਧਾਨਗੀ ਗ੍ਰਹਿ ਸਕੱਤਰ ਭਗਵਾਨ ਸਵਰੂਪ ਕਰਨਗੇ। ਉਨ੍ਹਾਂ ਨਾਲ ਹੀ ਤਿੰਨ ਮੈਂਬਰੀ ਐੱਸ.ਆਈ.ਟੀ. ਟੀਮ ਮਾਮਲੇ ਦੀ ਜਾਂਚ ਡੂੰਘਾਈ ਨਾਲ ਕਰੇਗੀ। ਟੀਮ 'ਚ ਦਲਿਤ ਅਤੇ ਅਧਿਕਾਰੀ ਬੀਬੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਚੰਦਰ ਪ੍ਰਕਾਸ਼ ਅਤੇ ਸੈਨਾਨਾਇਕ ਪੀ.ਏ.ਸੀ. ਆਗਰਾ ਪੂਨਮ ਐੱਸ.ਆਈ.ਟੀ. ਦੇ ਮੈਂਬਰ ਹੋਣਗੇ। ਮੁੱਖ ਮੰਤਰੀ ਨੇ ਪੂਰੇ ਮਾਮਲੇ ਨੂੰ ਫਾਸਟ ਟਰੈਕ ਕੋਰਟ 'ਚ ਲਿਆਉਣ ਦੇ ਨਿਰਦੇਸ਼ ਦਿੱਤਾ ਹੈ।

ਦੱਸਣਯੋਗ ਹੈ ਕਿ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣੇ ਦੇ ਪਿੰਡ 'ਚ 14 ਸਤੰਬਰ ਨੂੰ ਦਲਿਤ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਨਾਲ ਹੀ ਉਸ 'ਤੇ ਜਾਨਲੇਵਾ ਦਰਦਨਾਕ ਹਮਲਾ ਕੀਤਾ ਗਿਆ। 15 ਦਿਨਾਂ ਤੱਕ ਜ਼ਿੰਦਗੀ ਨਾਲ ਜੰਗ ਲੜਨ ਵਾਲੀ ਹਿੰਮਤੀ ਕੁੜੀ ਨੇ ਘਟਨਾ ਦੇ 9 ਦਿਨਾਂ ਬਾਅਦ ਹੋਸ਼ 'ਚ ਆਈ ਤਾਂ ਇਸ਼ਾਰਿਆਂ ਨਾਲ ਆਪਣਾ ਦਰਦ ਬਿਆਨ ਕੀਤਾ।


author

DIsha

Content Editor

Related News