22 ਦਿਨ ਦੀ ਬੱਚੀ ਨਾਲ ਡਿਊਟੀ ਕਰਨ ਵਾਲੀ IAS ਸੌਮਿਆ ਪਾਂਡੇ ਦਾ ਤਬਾਦਲਾ
Thursday, Oct 15, 2020 - 02:26 PM (IST)
ਗਾਜ਼ੀਆਬਾਦ- ਹਾਲ ਹੀ 'ਚ ਆਪਣੀ ਬੱਚੀ ਨਾਲ ਡਿਊਟੀ 'ਤੇ ਵਾਪਸ ਆਈ ਆਈ.ਏ.ਐੱਸ. ਸੌਮਿਆ ਪਾਂਡੇ ਇਕ ਵਾਰ ਫਿਰ ਚਰਚਾ 'ਚ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਗਾਜ਼ੀਆਬਾਦ ਦੇ ਮੋਦੀਨਗਰ ਦੀ ਸਬ-ਡਿਵੀਜ਼ਨਲ ਮੈਜਿਸਟਰੇਟ (ਐੱਸ.ਡੀ.ਐੱਮ.) ਸੌਮਿਆ ਪਾਂਡੇ ਦਾ ਤਬਾਦਲਾ ਕਰ ਦਿੱਤਾ ਹੈ। ਸੌਮਿਆ ਪਾਂਡੇ ਨੂੰ ਸੀ.ਡੀ.ਓ. ਕਾਨਪੁਰ ਦੇਹਾਤ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਆਈ.ਏ.ਐੱਸ. ਸੌਮਿਆ ਦੀ ਬੱਚੀ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਜਿਸ 'ਤੇ ਲੋਕ ਉਨ੍ਹਾਂ ਦੀ ਫੋਟੋ ਅਤੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਸ਼ੇਅਰ ਕਰ ਰਹੇ ਸਨ। ਸੌਮਿਆ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨਾਲ ਦੇਸ਼ ਦੀ ਸੇਵਾ ਵੀ ਸਭ ਤੋਂ ਵੱਧ ਜ਼ਰੂਰੀ ਹੈ।
ਇਹ ਵੀ ਪੜ੍ਹੋ : 22 ਦਿਨ ਦੀ ਬੱਚੀ ਨੂੰ ਗੋਦ 'ਚ ਚੁੱਕ ਡਿਊਟੀ 'ਤੇ ਵਾਪਸ ਆਈ IAS ਬੀਬੀ, ਲੋਕ ਕਰ ਰਹੇ ਸਲਾਮ
ਸਰਕਾਰ ਤੋਂ ਗਰਭਵਤੀ ਜਨਾਨੀਆਂ ਨੂੰ ਜਨਤਕ ਥਾਂਵਾਂ ਤੋਂ ਦੂਰੀ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਉਹ ਦਫ਼ਤਰ 'ਚ ਹੀ ਰਹਿ ਕੇ ਕੰਮ ਕਰਨ ਲੱਗੀ। 17 ਸਤੰਬਰ ਨੂੰ ਉਨ੍ਹਾਂ ਨੇ ਇਕ ਧੀ ਨੂੰ ਜਨਮ ਦਿੱਤਾ। ਧੀ ਦੇ ਜਨਮ ਦੇ 15 ਦਿਨ ਬਾਅਦ ਉਹ ਕੰਮ 'ਤੇ ਆ ਗਈ। ਉਨ੍ਹਾਂ ਦੇ ਇਸ ਕਦਮ ਨਾਲ ਉਨ੍ਹਾਂ ਦੀ ਦੇਸ਼ ਭਰ 'ਚ ਤਾਰੀਫ਼ ਹੋਈ।
ਇਹ ਵੀ ਪੜ੍ਹੋ : ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ