ਭੂਤ ਭਜਾਉਣ ਦੇ ਬਹਾਨੇ ਨਾਬਾਲਗ ਨਾਲ ਰੇਪ ਕਰਨ ਵਾਲਾ ਤਾਂਤਰਿਕ ਗ੍ਰਿਫਤਾਰ

Monday, Feb 03, 2020 - 06:11 PM (IST)

ਭੂਤ ਭਜਾਉਣ ਦੇ ਬਹਾਨੇ ਨਾਬਾਲਗ ਨਾਲ ਰੇਪ ਕਰਨ ਵਾਲਾ ਤਾਂਤਰਿਕ ਗ੍ਰਿਫਤਾਰ

ਚਿੱਤਰਕੂਟ—  ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ਦੇ ਇਕ ਪਿੰਡ 'ਚ ਭੂਤ ਭਜਾਉਣ ਦੇ ਬਹਾਨੇ ਇਕ ਨਾਬਾਲਗ ਕੁੜੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ,''ਘਟਨਾ 31 ਜਨਵਰੀ ਦੀ ਰਾਤ ਦੀ ਹੈ। ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ 16 ਸਾਲਾ ਕੁੜੀ ਨੂੰ ਉਸ ਦੇ ਪਰਿਵਾਰ ਵਾਲੇ ਪਿੰਡ ਦੇ ਤਾਂਤਰਿਕ ਕੋਲ ਲੈ ਗਏ। ਤਾਂਤਰਿਕ ਭੂਤ ਨੂੰ ਭਜਾਉਣ ਦੇ ਬਹਾਨੇ ਕੁੜੀ ਅਤੇ ਉਸ ਦੇ ਪਿਤਾ ਨੂੰ ਇਕ ਖੇਤ 'ਚ ਲੈ ਗਿਆ। ਉਥੇ ਕੁੜੀ ਨੂੰ ਇਕ ਵੱਖਰੇ ਕਮਰੇ 'ਚ ਲੈ ਗਿਆ ਅਤੇ ਪਿਤਾ ਨੂੰ ਬਾਹਰ ਖੜ੍ਹਾ ਕਰ ਦਿੱਤਾ। ਤਾਂਤਰਿਕ ਨੇ ਕਮਰੇ 'ਚ ਕੁੜੀ ਨਾਲ ਰੇਪ ਕੀਤਾ।''

ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਨੇ ਸ਼ਨੀਵਾਰ ਨੂੰ ਮਾਂ ਨੂੰ ਪੂਰੀ ਘਟਨਾ ਦੱਸੀ, ਜਿਸ ਤੋਂ ਬਾਅਦ ਐਤਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਚਕਵਾ ਪਿੰਡ ਵਾਸੀ ਤਾਂਤਰਿਕ ਪਤਵਾ ਰੈਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਰੇਪ, ਧਮਕੀ ਦੇਣ ਅਤੇ ਪੋਕਸੋ ਐਕਟ ਨਾਲ ਸੰਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।


author

DIsha

Content Editor

Related News