ਜਨਮਦਿਨ ਦੀ ਪਾਰਟੀ ’ਚ ਚਲੀ ਗੋਲੀ, 10 ਸਾਲ ਦੇ ਬੱਚੇ ਦੀ ਮੌਤ

Saturday, Apr 02, 2022 - 04:21 PM (IST)

ਜਨਮਦਿਨ ਦੀ ਪਾਰਟੀ ’ਚ ਚਲੀ ਗੋਲੀ, 10 ਸਾਲ ਦੇ ਬੱਚੇ ਦੀ ਮੌਤ

ਬਿਜਨੌਰ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਜਨਮਦਿਨ ਦੀ ਪਾਰਟੀ ’ਚ ਝਗੜੇ ਨੂੰ ਲੈ ਕੇ ਗੋਲੀ ਚਲੀ। ਇਸ ਗੋਲੀਬਾਰੀ ’ਚ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਬਿਜਨੌਰ ਕੋਤਵਾਲੀ ਦੇ ਮੁਹੱਲਾ ਚਾਹਸ਼ੀਰੀ ’ਚ ਇਕਰਾਮ ਨਾਮੀ ਵਿਅਕਤੀ ਦੇ 15 ਸਾਲਾ ਪੁੱਤਰ ਅਰਮਾਨ ਦੀ ਜਨਮਦਿਨ ਦੀ ਪਾਰਟੀ ਸੀ। 

ਇਸ ਪਾਰਟੀ ’ਚ ਆਕਿਬ, ਇਮਰਾਨ ਅਤੇ ਵਸੀ ਨਾਮੀ ਲੋਕਾਂ ਵਿਚਾਲੇ ਝਗੜਾ ਹੋ ਗਿਆ। ਵੇਖਦੇ ਹੀ ਵੇਖਦੇ ਮਾਮਲਾ ਵੱਧ ਗਿਆ। ਇਸ ਦੌਰਾਨ ਤਿੰਨਾਂ ਵਿਚਾਰੇ ਫਾਇਰਿੰਗ ਹੋ ਗਈ। ਪਾਰਟੀ ’ਚ ਮੌਜੂਦ 10 ਸਾਲਾ ਬੱਚਾ ਜੁਨੈਦ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਜ਼ਖਮੀ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਜੁਨੈਦ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।


author

Tanu

Content Editor

Related News