ਖੇਡਦੇ ਸਮੇਂ ਕਾਰ ''ਚ ਬੰਦ ਹੋਏ 4 ਮਾਸੂਮ, 2 ਨੇ ਤੋੜਿਆ ਦਮ, 2 ਦੀ ਹਾਲਤ ਗੰਭੀਰ

Monday, Jun 15, 2020 - 07:01 PM (IST)

ਖੇਡਦੇ ਸਮੇਂ ਕਾਰ ''ਚ ਬੰਦ ਹੋਏ 4 ਮਾਸੂਮ, 2 ਨੇ ਤੋੜਿਆ ਦਮ, 2 ਦੀ ਹਾਲਤ ਗੰਭੀਰ

ਮੁਰਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਦਾਬਾਦ 'ਚ ਇਕ ਹੀ ਪਰਿਵਾਰ ਦੇ 2 ਮਾਸੂਮ ਭਰਾਵਾਂ ਦੀ ਕਾਰ 'ਚ ਖੇਡਦੇ ਸਮੇਂ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ 2 ਹੋਰ ਬੀਮਾਰ ਹੋ ਗਏ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਮੂੰਢਾਪਾਂਡੇ ਖੇਤਰ ਵੀਰਪੁਰ ਪਿੰਡ ਵਾਸੀ ਬੱਬਨ ਦੀ ਕਾਰ ਘਰ ਦੇ ਬਾਹਰ ਖੜ੍ਹੀ ਸੀ। ਸਵੇਰੇ ਬੱਬਨ ਦੇ ਭਰਾ ਅਤੇ ਭੈਣ ਦੇ ਬੱਚੇ ਖੇਡਦੇ-ਖੇਡਦੇ ਕਾਰ ਤੱਕ ਜਾ ਪਹੁੰਚੇ। ਖੇਡਦੇ ਸਮੇਂ ਕਾਰ ਦਾ ਦਰਵਾਜ਼ਾ ਕਿਸੇ ਤਰ੍ਹਾਂ ਅੰਦਰੋਂ ਬੰਦ ਹੋ ਗਿਆ। ਕਾਰ 'ਚ ਆਕਸੀਜਨ ਖਤਮ ਹੋਣ ਤੱਕ ਮਾਸੂਮ ਖੇਡਣ 'ਚ ਰੁਝੇ ਰਹੇ। ਕੁਝ ਸਮੇਂ ਬਾਅਦ ਕਾਰ ਦੇ ਅੰਦਰੋਂ ਆਕਸੀਜਨ ਖਤਮ ਹੁੰਦੇ ਹੀ ਚਾਰੇ ਮਾਸੂਮ ਬੇਹੋਸ਼ ਹੋ ਗਏ।

ਇਸ 'ਚ ਬੱਬਨ ਦਾ ਭਰਾ ਨਾਸਿਰ ਦਾ 5 ਸਾਲਾ ਬੇਟਾ ਅਲਤਾਫ਼ ਅਤੇ 4 ਸਾਲਾ ਸਾਦ ਦੋਹਾਂ ਭਰਾਵਾਂ ਨੇ ਕਾਰ 'ਚ ਹੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਬੱਬਨ ਦੀ ਭੈਣ ਦੇ ਦੋਵੇਂ ਬੱਚੇ ਕਾਰ 'ਚ ਹੀ ਤੜਫਦੇ ਰਹੇ। ਕੁਝ ਦੇਰ ਬਾਅਦ ਪਰਿਵਾਰ ਵਾਲਿਆਂ ਨੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਬੱਚੇ ਕਾਰ 'ਚ ਬੇਹੋਸ਼ ਪਏ ਮਿਲੇ। ਜਲਦੀ 'ਚ ਕਾਰ ਖੋਲ੍ਹ ਕੇ ਬੱਚਿਆਂ ਨੂੰ ਬਾਹਰ ਕੱਢਿਆ, 2 ਮਾਸੂਮਾਂ ਦੀ ਮੌਤ ਹੋ ਚੁਕੀ ਸੀ। ਬਚੇ 2 ਬੱਚੇ ਬੇਹੋਸ਼ ਪਏ ਸਨ। ਬੇਹੋਸ਼ੀ ਦੀ ਹਾਲਤ 'ਚ ਮਿਲੇ 2 ਬੱਚਿਆਂ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News