ਉੱਤਰ ਪ੍ਰਦੇਸ਼ ''ਚ ਬਲੈਕ ਫੰਗਸ ਮਹਾਮਾਰੀ ਐਲਾਨ, ਮੁੱਖ ਮੰਤਰੀ ਯੋਗੀ ਨੇ ਦਿੱਤੇ ਨਿਰਦੇਸ਼
Friday, May 21, 2021 - 01:57 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਤੋਂ ਉਭਰੇ ਮਰੀਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਬਲੈਕ ਫੰਗਸ ਨੂੰ 'ਨੋਟੀਫਾਈਡ ਬੀਮਾਰੀ' ਐਲਾਨ ਕੀਤਾ ਜਾਵੇ। ਐਡੀਸ਼ਨਲ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਹੁਣ ਤੱਕ ਬਲੈਕ ਫੰਗਸ ਨਾਲ ਕਰੀਬ 300 ਕੋਵਿਡ ਰੋਗੀ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਹੋ ਚੁਕੇ ਹਨ। ਦੂਜੇ ਪਾਸੇ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਬਲੈਕ ਫੰਗਸ ਦੇ ਇੱਥੇ 73 ਰੋਗੀ ਦਾਖ਼ਲ ਹੋਏ ਹਨ, ਜਿਨ੍ਹਾਂ 'ਚੋਂ 23 ਰੋਗੀ ਪਿਛਲੇ 24 ਘੰਟਿਆਂ 'ਚ ਦਾਖ਼ਲ ਹੋਏ। ਕੋਰੋਨਾ ਪ੍ਰਬੰਧਨ ਲਈ ਗਠਿਤ ਅਧਿਕਾਰੀਆਂ ਦੀ ਟੀਮ 9 ਦੀ ਬੈਠਕ 'ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਪੋਸਟ ਕੋਵਿਡ ਅਵਸਥਾ 'ਚ ਬਲੈਕ ਫੰਗਸ ਦੇ ਸੰਕਰਮਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮਾਹਿਰਾਂ ਦੀ ਸਲਾਹ ਦੇ ਅਨੁਰੂਪ ਪ੍ਰਦੇਸ਼ ਸਰਕਾਰ ਸਾਰੇ ਮਰੀਜ਼ਾਂ ਦੇ ਸਮੁਚਿਤ ਮੈਡੀਕਲ ਇਲਾਜ ਦੀ ਵਿਵਸਥਾ ਕਰ ਰਹੀ ਹੈ।
ਇਹ ਵੀ ਪੜ੍ਹੋ : ਮਾਸਕ ਨਹੀਂ ਪਹਿਨਣ 'ਤੇ ਪੁਲਸ ਨੇ ਵਿਚ ਸੜਕ ਕੀਤੀ ਜਨਾਨੀ ਦੀ ਕੁੱਟਮਾਰ (ਵੀਡੀਓ)
ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੇ ਕ੍ਰਮ 'ਚ ਕੋਰੋਨਾ ਦੀ ਤਰਜ 'ਤੇ ਬਲੈਕ ਫੰਗਸ ਨੂੰ ਵੀ ਨੋਟੀਫਾਈਡ ਬੀਮਾਰੀ ਐਲਾਨ ਕੀਤਾ ਜਾਵੇ। ਇਸ ਸੰਬੰਧ 'ਚ ਆਦੇਸ਼ ਅੱਜ ਹੀ ਜਾਰੀ ਕਰ ਕੇ ਪ੍ਰਭਾਵੀ ਕਰਵਾ ਦਿੱਤਾ ਜਾਵੇ। ਸਰਕਾਰ ਵਲੋਂ ਜਾਰੀ ਇਕ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਦੀ ਦਵਾਈ ਦੀ ਪੂਰੀ ਉਪਲੱਬਧਤਾ ਯਕੀਨੀ ਕਰਵਾਈ ਜਾਵੇ। ਬਿਆਨ ਅਨੁਸਾਰ,''ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਬਲੈਕ ਫੰਗਸ ਦੇ ਇਲਾਜ ਦੀਆਂ ਦਵਾਈਆਂ ਹਰ ਜ਼ਿਲ੍ਹੇ 'ਚ ਉਪਲੱਬਧ ਕਰਵਾ ਦਿੱਤੀ ਗਈ ਹੈ। ਨਿੱਜੀ ਹਸਪਤਾਲਾਂ 'ਚ ਬਲੈਕ ਫੰਗਸ ਇਲਾਜ ਕਰਵਾ ਰਹੇ ਰੋਗੀਆਂ ਦੀ ਪੂਰੀ ਕੇਸ ਹਿਸਟਰੀ ਅਤੇ ਲਾਈਨ ਆਫ਼ ਟ੍ਰੀਟਮੈਂਟ ਦੀ ਜਾਣਕਾਰੀ ਪ੍ਰਾਪਤ ਕਰ ਕੇ ਮਾਹਿਰਾਂ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ।''
ਇਹ ਵੀ ਪੜ੍ਹੋ : ਮਹਾਰਾਸ਼ਟਰ ਪੁਲਸ ਦਾ ਨਕਸਲੀਆਂ ਨਾਲ ਵੱਡਾ ਮੁਕਾਬਲਾ, 13 ਨਕਸਲੀ ਢੇਰ