ਉੱਤਰ ਪ੍ਰਦੇਸ਼ ਦੀਆਂ 7 ਵਿਧਾਨ ਸਭਾ ਸੀਟਾਂ ''ਚ ਵੋਟਿੰਗ ਜਾਰੀ, ਜਾਣੋ ਤਾਜ਼ਾ ਹਾਲਾਤ

11/03/2020 10:18:48 AM

ਲਖਨਊ- ਉੱਤਰ ਪ੍ਰਦੇਸ਼ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਖਤ ਸੁਰੱਖਿਆ ਦਰਮਿਆਨ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਕੋਰੋਨਾ ਕਾਲ 'ਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਦਲਾਂ ਲਈ ਵੋਟਿੰਗ ਕਰਵਾਉਣੀ ਵੱਡੀ ਚੁਣੌਤੀ ਹੋਵੇਗੀ। ਇਸ ਜ਼ਿਮਨੀ ਚੋਣ 'ਚ ਆਜ਼ਾਦ ਸਮੇਤ ਕੁੱਲ 88 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਦੇ ਹੱਥ 'ਚ ਹੋਵੇਗਾ। ਚੋਣ ਕਮਿਸ਼ਨ ਨੇ ਸਹੀ ਚੋਣ ਸੰਪੰਨ ਕਰਵਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਜਿਨ੍ਹਾਂ 7 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚੋਂ 6 ਸੀਟਾਂ ਪਹਿਲਾਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਸਨ ਅਤੇ ਇਕ ਸੀਟ ਸਮਾਜਵਾਦੀ ਪਾਰਟੀ (ਸਪਾ) ਕੋਲ ਰਹੀ ਹੈ।

PunjabKesariਟੂੰਡਲਾ ਸੀਟ 'ਤੇ ਵੋਟਿੰਗ ਦਾ ਬਾਈਕਾਟ
ਟੂੰਡਲਾ ਦੀ ਜ਼ਿਮਨੀ ਚੋਣ 'ਚ ਕਈ ਪਿੰਡ ਦੇ ਲੋਕਾਂ ਨੇ ਵਿਕਾਸ ਕੰਮ ਨਹੀਂ ਹੋਣ ਕਾਰਨ ਵੋਟਿੰਗ ਦਾ ਬਾਈਕਾਟ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਂ 'ਤੇ ਉਨ੍ਹਾਂ ਨਲਾ ਹਰ ਵਾਰ ਧੋਖਾ ਹੁੰਦਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਘਾਟਮਪੁਰ ਦੀ ਬੂਥ ਸੰਖਿਆ 160, 158, 161 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਖਰਾਬ ਹੋਣ ਕਾਰਨ ਹਾਲੇ ਤੱਕ ਵੋਟਿੰਗ ਸ਼ੁਰੂ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਬਿਹਾਰ 'ਚ ਦੂਜੇ ਪੜਾਅ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, CM ਨਿਤੀਸ਼ ਨੇ ਪਾਈ ਵੋਟ

ਇਨ੍ਹਾਂ 7 ਸੀਟਾਂ 'ਤੇ ਹੋ ਰਹੀ ਜ਼ਿਮਨੀ ਚੋਣ
ਅਮਰੋਹਾ ਦੇ ਨੌਗੰਵਾ ਸਾਦਾਤ, ਬੁਲੰਦਸ਼ਹਿਰ, ਫਿਰੋਜ਼ਾਬਾਦ ਦੀ ਟੂੰਡਲਾ, ਓਨਾਵ ਦੀ ਬਾਂਗਰਮਊ, ਕਾਨਪੁਰ ਦੀ ਘਾਟਮਪੁਰ, ਦੇਵਰੀਆ ਅਤੇ ਜੌਨਪੁਰ ਦੀ ਮਲਹਨੀ ਸੀਟ 'ਤੇ ਜ਼ਿਮਨੀ ਚੋਣ ਹੋ ਰਹੀ ਹੈ। ਇਨ੍ਹਾਂ 'ਚੋਂ 6 ਸੀਟਾਂ ਭਾਜਪਾ ਅਤੇ ਇਕ ਸੀਟ ਸਮਾਜਵਾਦੀ ਪਾਰਟੀ ਕੋਲ ਸੀ। ਪਹਿਲੀ ਵਾਰ ਵਿਧਾਨ ਸਭਾ ਜ਼ਿਮਨੀ ਚੋਣ ਲੜ ਰਹੀ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਪੱਖ 'ਚ ਵੋਟ ਦੇਣ ਦੀ ਅਪੀਲ ਵੋਟਰਾਂ ਨੂੰ ਕੀਤੀ ਹੈ। ਹਾਲਾਂਕਿ ਮਾਇਆਵਤੀ ਨੇ ਜ਼ਿਮਨੀ ਚੋਣ 'ਚ ਪ੍ਰਚਾਰ ਨਹੀਂ ਕੀਤਾ ਹੈ।

PunjabKesariਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚਲੇਗਾ। ਹਰ ਬੂਥ 'ਤੇ ਵੱਧ ਤੋਂ ਵੱਧ ਇਕ ਹਜ਼ਾਰ ਵੋਟਰ ਹੀ ਵੋਟ ਕਰ ਸਕਣਗੇ। ਇਸ ਕਾਰਨ ਹਰ ਵੋਟਿੰਗ ਕੇਂਦਰ 'ਤੇ ਸਹਾਇਕ ਪੁਲਸ ਪੋਲਿੰਗ ਬੂਥ ਵੀ ਬਣਾਏ ਗਏ ਹਨ। 7 ਵਿਧਾਨ ਸਭਾ ਸੀਟਾਂ 'ਤੇ ਕੁੱਲ 24,27,922 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜਿਸ 'ਚ 13,00684 ਪੁਰਸ਼ ਅਤੇ 11,27108 ਵੋਟਰ ਬੀਬੀਆਂ ਹਨ। ਨਾਲ ਹੀ 130 ਥਰਡ ਜੈਂਡਰ ਹੈ। 10 ਨਵੰਬਰ ਨੂੰ ਨਤੀਜੇ ਆਉਣਗੇ। ਪਹਿਲੀ ਵਾਰ ਜ਼ਿਮਨੀ ਚੋਣਾਂ 'ਚ ਬਸਪਾ ਇਕੱਲੇ ਉਤਰਨ ਨਾਲ ਮੁਕਾਬਲਾ ਰੋਚਕ ਹੋ ਗਿਆ ਹੈ।


DIsha

Content Editor

Related News