ਥਾਣੇ ਪੁੱਜਿਆ 3 ਫੁੱਟ ਦਾ ਅਜ਼ੀਮ, ਪੁਲਸ ਤੋਂ ਲਗਾਈ ਗੁਹਾਰ, ਕਿਹਾ- ਪਲੀਜ਼ ਮੇਰਾ ਵਿਆਹ ਕਰਵਾ ਦਿਓ

Saturday, Mar 13, 2021 - 03:45 PM (IST)

ਸ਼ਾਮਲੀ- ਉੱਤਰ ਪ੍ਰਦੇਸ਼ ਪੁਲਸ ਕੋਲ ਇਕ ਨੌਜਵਾਨ ਅਨੋਖੀ ਸ਼ਿਕਾਇਤ ਲੈ ਕੇ ਪਹੁੰਚਿਆ। ਪੁਲਸ ਨੌਜਵਾਨ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਹੈਰਾਨ ਰਹਿ ਗਈ। ਦਰਅਸਲ ਸ਼ਾਮਲੀ ਜ਼ਿਲ੍ਹੇ ਦਾ ਇਕ ਨੌਜਵਾਨ ਵਿਆਹ ਨਾ ਹੋਣ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ। ਨੌਜਵਾਨ ਨੇ ਸ਼ਿਕਾਇਤ ਪੱਤਰ 'ਚ ਪੁਲਸ ਤੋਂ ਪੜ੍ਹੀ-ਲਿਖੀ ਕੁੜੀ ਲੱਭ ਕੇ ਵਿਆਹ ਕਰਵਾਉਣ ਦੀ ਅਪੀਲ ਕੀਤੀ।

ਚਾਹੀਦੀ ਹੈ ਪੜ੍ਹੀ-ਲਿਖੀ ਬੇਗਮ
ਸ਼ਾਮਲੀ ਜ਼ਿਲ੍ਹੇ ਦਾ ਵਾਸੀ ਮੁਹੰਮਦ ਅਜ਼ੀਮ ਮੰਸੂਰੀ ਨੇ ਪੁਲਸ ਨੂੰ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾ ਤਾਲੁਕ ਰੱਖਦਾ ਹੈ। ਕੱਦ ਘੱਟ ਹੋਣ ਕਾਰਨ ਅਜ਼ੀਮ ਕਾਫ਼ੀ ਦੁਖੀ ਹੈ, ਕਿਉਂਕਿ ਉਸ ਦੇ ਵਿਆਹ ਲਈ ਕਈ ਕੁੜੀਆਂ ਦਾ ਰਿਸ਼ਤਾ ਆਇਆ ਪਰ ਛੋਟੇ ਕੱਦ ਕਾਰਨ ਇਕ ਵੀ ਕੁੜੀ ਨਾਲ ਵਿਆਹ ਪੱਕਾ ਨਹੀਂ ਹੋ ਸਕਿਆ। ਇਸ ਲਈ ਅਜ਼ੀਮ ਨੇ ਪੁਲਸ ਨੂੰ ਬੇਨਤੀ ਕੀਤੀ ਹੈ ਕਿ ਸਰ ਭਾਵੇਂ ਹੀ ਗਰੀਬ ਕੁੜੀ ਹੋਵੇ ਚੱਲ ਜਾਵੇਗਾ, ਮੈਂ ਉਸ ਦੀ ਦੇਖਭਾਲ ਕਰ ਲਵਾਂਗਾ ਪਰ ਪੜ੍ਹੀ-ਲਿਖੀ ਜ਼ਰੂਰੀ ਹੋਣ ਚਾਹੀਦੀ ਹੈ। ਨਾਲ ਹੀ ਅਜ਼ੀਮ ਨੇ ਕਿਹਾ ਕਿ ਜੇਕਰ ਉਸ ਦਾ ਵਿਆਹ ਹੋ ਜਾਂਦਾ ਹੈ ਤਾਂ ਉਹ ਆਪਣੀ ਬੇਗਮ ਨੂੰ ਗੋਆ ਅਤੇ ਮਨਾਲੀ ਦੀਆਂ ਵਾਦੀਆਂ 'ਚ ਘੁੰਮਾਉਣ ਲਈ ਲਿਜਾਏਗਾ। 

PunjabKesariਮੁੱਖ ਮੰਤਰੀ ਤੱਕ ਨੂੰ ਲਿਖ ਚੁੱਕਿਆ ਹੈ ਚਿੱਠੀ
ਅਜ਼ੀਮ ਅਨੁਸਾਰ ਉਹ ਆਪਣੇ ਵਿਆਹ ਲਈ ਜ਼ਿਲ੍ਹਾ ਅਧਿਕਾਰੀ ਸਮੇਤ ਮੁੱਖ ਮੰਤਰੀ ਤੱਕ ਨੂੰ ਚਿੱਠੀ ਲਿਖ ਚੁੱਕਿਆ ਹੈ, ਫਿਰ ਵੀ ਉਸ ਨੂੰ ਵਿਆਹ ਲਈ ਕੋਈ ਕੁੜੀ ਹਾਲੇ ਤੱਕ ਨਹੀਂ ਮਿਲ ਸਕੀ ਹੈ। 

ਪਿਛਲੇ ਸਾਲ ਥਾਣੇ ਪਹੁੰਚ ਮਾਤਾ-ਪਿਤਾ 'ਤੇ ਲਗਾਇਆ ਸੀ ਦੋਸ਼
ਉੱਥੇ ਹੀ ਪੁਲਸ ਨੇ ਦੱਸਿਆ ਕਿ ਵਿਆਹ ਕਰਵਾਉਣ ਦੀ ਗੁਹਾਰ ਲਗਾਉਣ ਲਈ ਪਹਿਲੀ ਵਾਰ ਕੋਈ ਉਨ੍ਹਾਂ ਕੋਲ ਆਇਆ ਹੈ ਪਰ ਅਜ਼ੀਮ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਮਹਿਲਾ ਥਾਣਾ ਅਧਿਕਾਰੀ ਨੀਰਜ ਚੌਧਰੀ ਨੇ ਦੱਸਿਆ ਕਿ ਉਹ ਪਿਛਲੇ ਸਾਲ ਵੀ ਥਾਣੇ ਆਇਆ ਸੀ, ਉਸ ਸਮੇਂ ਉਸ ਨੇ ਆਪਣੇ ਮਾਤਾ-ਪਿਤਾ 'ਤੇ ਉਸ ਦਾ ਵਿਆਹ ਨਾ ਕਰਵਾਉਣ ਦਾ ਦੋਸ਼ ਲਗਾਇਆ ਸੀ।

PunjabKesari

ਨੋਟ :  ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News