ਸਰਯੂ ਨਦੀ ''ਚ ਆਸਥਾ ਦੀ ਡੁੱਬਕੀ ਲਾਉਣ ਉਮੜੇ ਸ਼ਰਧਾਲੂ, CM ਯੋਗੀ ਬੋਲੇ- ਕੱਤਕ ਪੂੰਨਿਆ ਦਾ ਖ਼ਾਸ ਮਹੱਤਵ

Monday, Nov 27, 2023 - 01:13 PM (IST)

ਅਯੁੱਧਿਆ- ਕੱਤਕ ਪੂੰਨਿਆ ਮੌਕੇ ਸੋਮਵਾਰ ਨੂੰ ਸਵੇਰੇ ਭਗਵਾਨ ਸ਼੍ਰੀਰਾਮ ਦੀ ਜਨਮ ਸਥਲੀ, ਮੰਦਰਾਂ ਦੇ ਸ਼ਹਿਰ ਅਯੁੱਧਿਆ 'ਚ ਸਰਯੂ ਨਦੀ ਵਿਚ ਇਸ਼ਨਾਨ ਕਰਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਉਮੜ ਪਏ। ਇੱਥੇ ਸਰਯੂ ਨਦੀ 'ਚ ਕੱਤਕ ਪੂੰਨਿਆ ਦਾ ਪਵਿੱਤਰ ਇਸ਼ਨਾਨ ਦੇਰ ਸ਼ਾਮ ਤੱਕ ਚੱਲੇਗਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਕੱਤਕ ਪੂਨਿਆ ਮੌਕੇ ਪ੍ਰਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਪਰੰਪਰਾ 'ਚ ਇਸ ਮੌਕੇ ਦਾ ਖ਼ਾਸ ਮਹੱਤਵ ਹੈ। 

ਇਹ ਵੀ ਪੜ੍ਹੋ- 21 ਟਨ ਲੋਹੇ ਦੇ ਕਬਾੜ ਨਾਲ ਬਣਾਈ ਗਈ ਸ਼੍ਰੀਰਾਮ ਮੰਦਰ ਦੀ ਆਕ੍ਰਿਤੀ, ਨਿਰਮਾਣ ਕੰਮ 'ਚ ਲੱਗੇ 3 ਮਹੀਨੇ

ਮੁੱਖ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੱਤਕ ਪੂੰਨਿਆ ਮੌਕੇ ਪ੍ਰਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੱਭਿਆਚਾਰਕ ਪਰੰਪਰਾ ਵਿਚ ਇਸ ਮੌਕੇ ਦਾ ਖ਼ਾਸ ਮਹੱਤਵ ਹੈ। ਭਗਵਾਨ ਵਿਸ਼ਨੂੰ ਨੇ ਇਸ ਦਿਨ ਮੱਛੀ ਅਵਤਾਰ ਧਾਰਿਆ ਅਤੇ ਸੱਤਾਂ ਰਿਸ਼ੀ ਅਤੇ ਵੇਦਾਂ ਦੀ ਕਿਆਮਤ ਦੇ ਅੰਤ ਤੱਕ ਸੁਰੱਖਿਆ ਕੀਤੀ, ਜਿਸ ਨਾਲ ਸ੍ਰਿਸ਼ਟੀ ਦੇ ਪੁਨਰ ਨਿਰਮਾਣ ਨੂੰ ਸੰਭਵ ਬਣਾਇਆ ਗਿਆ। ਇਸ ਦੇ ਨਾਲ ਹੀ ਭਗਵਾਨ ਸ਼ੰਕਰ ਨੇ ਇਸ ਦਿਨ ਤ੍ਰਿਪੁਰਾਸੁਰ ਨਾਮੀ ਰਾਕਸ਼ਸ ਦਾ ਅੰਤ ਕੀਤਾ। 

ਇਹ ਵੀ ਪੜ੍ਹੋ-  ਮਾਂ ਦੇ ਸਾਹਮਣੇ 2 ਧੀਆਂ ਨਾਲ ਦਰਿੰਦਿਆਂ ਨੇ ਕੀਤਾ ਸੀ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ

ਕੱਤਕ ਦੀ ਪੂੰਨਿਆ ਮੌਕੇ ਸੋਮਵਾਰ ਨੂੰ ਸਵੇਰੇ ਸਰਯੂ ਨਦੀ ਵਿਚ ਇਸ਼ਨਾਨ ਕਰਨ ਲਈ ਮੰਦਰਾਂ ਦੇ ਸ਼ਹਿਰ ਅਯੁੱਧਿਆ ਵਿਚ ਵੱਡੀ ਗਿਣਤੀ 'ਚ ਸ਼ਰਧਾਲੂ ਉਮੜ ਪਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਇਸ਼ਨਾਨ ਘਾਟਾਂ 'ਤੇ ਜਲ ਪੁਲਸ, ਸੂਬਾ ਆਫ਼ਤ ਮੋਚਨ ਬੋਲ (SDRF) ਅਤੇ ਹੜ੍ਹ ਰਾਹਤ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸਰਯੂ ਨਦੀ ਵਿਚ ਸੁਰੱਖਿਆ ਲਈ ਬੈਰੀਕੇਡਜ਼ ਲਾਏ ਗਏ ਹਨ। ਅਯੁੱਧਿਆ ਦੇ ਜ਼ਿਲ੍ਹਾ ਅਧਿਕਾਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਲੱਗਭਗ 1.5 ਕਿਲੋਮੀਟਰ ਲੰਬੀ ਜਲ ਬੈਰੀਕੇਡਿੰਗ ਦੀ ਵਿਵਸਥਾ ਕੀਤੀ ਹੈ, ਜੋ ਇਕ ਸਮੇਂ ਵਿਚ ਲੱਗਭਗ 5 ਹਜ਼ਾਰ ਭਗਤਾਂ ਨੂੰ ਐਡਜਸਟ ਕਰ ਰਹੀ ਹੈ। ਪਵਿੱਤਰ ਇਸ਼ਨਾਨ ਲਈ ਅਯੁੱਧਿਆ ਵਿਚ 30 ਤੋਂ 40 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸੜਕ ਪਾਰ ਕਰ ਰਹੇ 3 ਸਾਲ ਦੇ ਮਾਸੂਮ ਨੂੰ ਸਕੂਲ ਬੱਸ ਨੇ ਕੁਚਲਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News