'ਜ਼ਿੰਦਾ ਹੈ ਜ਼ਾਕਿਰ ਹੁਸੈਨ, ਸਿਹਤਯਾਬੀ ਲਈ ਕਰੋ ਦੁਆਵਾਂ', ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ

Monday, Dec 16, 2024 - 06:04 AM (IST)

ਨਵੀਂ ਦਿੱਲੀ (ਭਾਸ਼ਾ) : ਮਹਾਨ ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਦਿਲ ਸਬੰਧੀ ਸਮੱਸਿਆਵਾਂ ਤੋਂ ਬਾਅਦ ਅਮਰੀਕੀ ਸ਼ਹਿਰ ਸੈਨ ਫਰਾਂਸਿਸਕੋ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਹੈ। ਹੁਸੈਨ ਦੇ ਦੋਸਤ ਅਤੇ ਬੰਸਰੀ ਵਾਦਕ ਰਾਕੇਸ਼ ਚੌਰਸੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹੁਸੈਨ ਦੀ ਭੈਣ ਨੇ ਉਸ ਦੀ ਮੌਤ ਦੀ ਖ਼ਬਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਜ਼ਾਕਿਰ ਹਾਲੇ ਜ਼ਿੰਦਾ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹੁਸੈਨ ਦੀ ਮੈਨੇਜਰ ਨਿਰਮਲਾ ਬਚਾਨੀ ਨੇ ਦੱਸਿਆ ਕਿ 73 ਸਾਲਾ ਜ਼ਾਕਿਰ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਸਨ। ਬਚਾਨੀ ਨੇ ਕਿਹਾ, "ਹੁਸੈਨ ਨੂੰ ਦਿਲ ਦੀ ਸਮੱਸਿਆ ਕਾਰਨ ਪਿਛਲੇ ਦੋ ਹਫ਼ਤਿਆਂ ਤੋਂ ਸੈਨ ਫਰਾਂਸਿਸਕੋ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਸੀਂ ਸਾਰੇ ਉਸ ਦੀ ਸਿਹਤ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਾਂ।'' 

ਹੁਸੈਨ ਦੀ ਭੈਣ ਖੁਰਸ਼ੀਦ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਸੈਨ ਦਾ ਦਿਹਾਂਤ ਨਹੀਂ ਹੋਇਆ ਹੈ। ਖੁਰਸ਼ੀਦ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਭਰਾ ਦੀ ਹਾਲਤ "ਬਹੁਤ ਗੰਭੀਰ" ਹੈ, ਪਰ ਉਸ ਦਾ ਇਲਾਜ ਚੱਲ ਰਿਹਾ ਹੈ। ਖੁਰਸ਼ੀਦ ਨੇ ਕਿਹਾ, ''ਮੇਰਾ ਭਰਾ ਇਸ ਸਮੇਂ ਬਹੁਤ ਗੰਭੀਰ ਹਾਲਤ 'ਚ ਹੈ। ਅਸੀਂ ਭਾਰਤ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰਦੇ ਹਾਂ।'' 

ਉਨ੍ਹਾਂ ਕਿਹਾ, ''ਮੈਂ ਮੀਡੀਆ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਜ਼ਾਕਿਰ ਹੁਸੈਨ ਦੇ ਦਿਹਾਂਤ ਬਾਰੇ ਗ਼ਲਤ ਜਾਣਕਾਰੀ ਵੱਲ ਧਿਆਨ ਨਾ ਦੇਣ। ਉਸ ਦਾ ਇਲਾਜ ਜਾਰੀ ਹੈ। ਉਸ ਦੀ ਹਾਲਤ ਬਹੁਤ ਗੰਭੀਰ ਹੈ, ਪਰ ਉਹ ਅਜੇ ਵੀ ਸਾਡੇ ਵਿਚਕਾਰ ਹੈ। ਇਸ ਲਈ, ਮੈਂ (ਮੀਡੀਆ ਤੋਂ) ਬੇਨਤੀ ਕਰਾਂਗੀ ਕਿ ਇਹ ਲਿਖ ਕੇ ਜਾਂ ਕਹਿ ਕੇ ਅਫ਼ਵਾਹਾਂ ਨਾ ਫੈਲਾਉਣ ਕਿ ਉਨ੍ਹਾਂ ਦਾ (ਹੁਸੈਨ) ਦਾ ਦਿਹਾਂਤ ਹੋ ਗਿਆ ਹੈ। ਫੇਸਬੁੱਕ 'ਤੇ ਇਹ ਸਾਰੀ ਜਾਣਕਾਰੀ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਦਾ ਹੈ। ਇਹ ਬਹੁਤ ਗਲਤ ਹੈ।''

ਮਹਾਨ ਤਬਲਾ ਵਾਦਕ ਅੱਲ੍ਹਾ ਰਾਖਾ ਦੇ ਵੱਡੇ ਪੁੱਤਰ ਜ਼ਾਕਿਰ ਹੁਸੈਨ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਭਾਰਤ ਅਤੇ ਦੁਨੀਆ ਭਰ ਵਿੱਚ ਆਪਣਾ ਨਾਂ ਬਣਾਇਆ ਹੈ। ਹੁਸੈਨ ਨੂੰ ਆਪਣੇ ਕਰੀਅਰ ਵਿੱਚ ਪੰਜ ਗ੍ਰੈਮੀ ਐਵਾਰਡ ਮਿਲੇ ਹਨ, ਜਿਨ੍ਹਾਂ ਵਿੱਚੋਂ ਤਿੰਨ ਇਸ ਸਾਲ ਦੇ ਸ਼ੁਰੂ ਵਿੱਚ 66ਵੇਂ ਗ੍ਰੈਮੀ ਐਵਾਰਡ ਵਿੱਚ ਆਏ ਸਨ। ਹੁਸੈਨ, ਭਾਰਤ ਦੇ ਸਭ ਤੋਂ ਮਸ਼ਹੂਰ ਕਲਾਸੀਕਲ ਸੰਗੀਤਕਾਰਾਂ ਵਿੱਚੋਂ ਇੱਕ, ਨੂੰ 1988 ਵਿੱਚ ਪਦਮਸ਼੍ਰੀ, 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News