ਸੰਨੀ ਦਿਓਲ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ
Monday, Jul 28, 2025 - 12:13 PM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨਾਲ ਆਪਣੀ ਮੁਲਾਕਾਤ ਨੂੰ "ਅਭੁੱਲਣਯੋਗ" ਪਲ ਦੱਸਿਆ। ਦਿਓਲ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ 'ਇੰਸਟਾਗ੍ਰਾਮ' 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਦਲਾਈ ਲਾਮਾ ਨਾਲ ਦਿਖਾਈ ਦੇ ਰਹੇ ਹਨ। ਉਹ ਲੱਦਾਖ ਦੀ ਆਪਣੀ ਯਾਤਰਾ ਦੌਰਾਨ ਦਲਾਈ ਲਾਮਾ ਨੂੰ ਮਿਲੇ ਸਨ।
ਅਦਾਕਾਰ (67) ਨੇ 'ਇੰਸਟਾਗ੍ਰਾਮ' 'ਤੇ ਤਸਵੀਰ ਦੇ ਨਾਲ ਲਿਖਿਆ,"ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਅਤੇ ਮੈਂ ਧੰਨਵਾਦੀ ਹਾਂ। ਲੱਦਾਖ ਦੇ ਸ਼ਾਂਤ ਵਾਤਾਵਰਣ 'ਚ ਯਾਤਰਾ ਦੌਰਾਨ ਦਲਾਈ ਲਾਮਾ ਨੂੰ ਮਿਲਿਆ। ਉਨ੍ਹਾਂ ਦੀ ਮੌਜੂਦਗੀ, ਗਿਆਨ ਅਤੇ ਅਸ਼ੀਰਵਾਦ ਨੇ ਮੇਰੇ ਦਿਲ ਨੂੰ ਬਹੁਤ ਸ਼ਾਂਤੀ ਦਿੱਤੀ। ਸੱਚਮੁੱਚ ਅਭੁੱਲਣਯੋਗ।" ਦਿਓਲ ਨੇ ਹਾਲ ਹੀ 'ਚ 1997 ਦੀ ਫਿਲਮ 'ਬਾਰਡਰ' ਦਾ ਸੀਕਵਲ 'ਬਾਰਡਰ 2' ਦੀ ਸ਼ੂਟਿੰਗ ਪੂਰੀ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e