ਰਮਾਸ਼ੰਕਰ ਨੇ ਘੇਰੀ ਕੇਂਦਰ ਸਰਕਾਰ, ਬੋਲੇ-''ਜਾਂ ਤਾਂ ਟਰੰਪ ਝੂਠ ਬੋਲ ਰਿਹਾ ਹੈ ਜਾਂ...''
Monday, Jul 28, 2025 - 04:19 PM (IST)

ਨੈਸ਼ਨਲ ਡੈਸਕ : ਬਿਹਾਰ ਵਿੱਚ ਵੋਟਰ ਸੂਚੀਆਂ ਦੀ SIR ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਮੁਲਤਵੀ ਕੀਤੀ ਲੋਕ ਸਭਾ ਦੀ ਕਾਰਵਾਈ 2 ਵਜੇ ਤੋਂ ਬਾਅਦ ਸਪੀਕਰ ਵੱਲੋਂ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਵਾਈ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਲੇਮਪੁਰ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਮਾਸ਼ੰਕਰ ਰਾਜਭਰ ਨੇ ਲੋਕ ਸਭਾ ਵਿੱਚ ਕੇਂਦਰ ਸਰਕਾਰ ਤੇ ਸਖ਼ਤ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਵਾਨ ਦੀ ਸੀਮਾ, ਕਿਸਾਨ ਦਾ ਖੇਤ ਤੇ ਗਰੀਬ ਦਾ ਪੇਟ ਸੁਰੱਖਿਅਤ ਹੋਣਾ ਚਾਹੀਦਾ ਹੈ – ਇਹੀ ਸੱਚੀ ਨੀਤੀ ਹੋ ਸਕਦੀ ਹੈ।
ਇਹ ਵੀ ਪੜ੍ਹੋ...School Closed: 2 ਦਿਨ ਬੰਦ ਰਹਿਣਗੇ ਸਾਰੇ ਸਕੂਲ, ਪ੍ਰਸ਼ਾਸਨ ਨੇ ਕੀਤਾ ਛੁੱਟੀ ਦਾ ਐਲਾਨ
ਰਾਜਭਰ ਨੇ ਸਾਬਕਾ ਰੱਖਿਆ ਮੰਤਰੀ ਵੱਲੋਂ 100 ਅੱਤਵਾਦੀਆਂ ਦੇ ਮਾਰੇ ਜਾਣ ਦੇ ਬਿਆਨ ਦਾ ਸਵਾਗਤ ਕੀਤਾ ਪਰ ਪੁੱਛਿਆ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ 'ਚ ਸ਼ਾਮਲ ਚਾਰ ਅੱਤਵਾਦੀਆਂ ਦੀ ਗਿਣਤੀ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਟਨਾ ਤੋਂ 17 ਦਿਨ ਬਾਅਦ ਆਪਰੇਸ਼ਨ ਸਿੰਦੂਰ ਚਲਾਇਆ ਗਿਆ, ਜੋ 3 ਦਿਨ 'ਚ ਸਮਾਪਤ ਹੋ ਗਿਆ। ਇਹ ਸਾਰੀ ਕਾਰਵਾਈ ਦੇਰ ਨਾਲ ਕਿਉਂ ਹੋਈ? ਰਮਾਸ਼ੰਕਰ ਰਾਜਭਰ ਨੇ ਡੋਨਾਲਡ ਟਰੰਪ ਦੇ ਬਿਆਨਾਂ 'ਤੇ ਵੀ ਪ੍ਰਸ਼ਨ ਚਿੰਨ੍ਹ ਲਾਏ। ਉਨ੍ਹਾਂ ਦੱਸਿਆ ਕਿ ਟਰੰਪ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਕਾਰ ਯੁੱਧ ਰੋਕਣ ਲਈ ਦਖਲ ਦਿੱਤਾ। ਰਾਜਭਰ ਨੇ ਸਵਾਲ ਕੀਤਾ ਕਿ ਜੇ ਇਹ ਗੱਲ ਸੱਚ ਹੈ ਤਾਂ ਭਾਰਤ ਨੇ ਆਪਣੀ ਫੌਜੀ ਤੇ ਰਣਨੀਤਕ ਆਜ਼ਾਦੀ ਖੋਹ ਦਿੱਤੀ। ਜੇ ਟਰੰਪ ਝੂਠ ਬੋਲ ਰਹੇ ਹਨ ਤਾਂ ਭਾਰਤ ਸਰਕਾਰ ਨੇ ਉਹ ਸੱਚਾਈ ਲੋਕਾਂ ਤੋਂ ਕਿਉਂ ਨਹੀਂ ਸਾਂਝੀ ਕੀਤੀ।
ਇਹ ਵੀ ਪੜ੍ਹੋ...ਅਮਰਨਾਥ ਯਾਤਰਾ: 1,635 ਸ਼ਰਧਾਲੂਆਂ ਦਾ 26ਵਾਂ ਜਥਾ ਜੰਮੂ ਤੋਂ ਰਵਾਨਾ, ਹੁਣ ਤੱਕ 3.77 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਯਾਦਵ ਨੇ ਕਦੇ ਵੀ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਤੇ ਹੇਠਾਂ ਦਿਖਾਉਣ ਵਾਲੀ ਭਾਸ਼ਾ ਨਹੀਂ ਵਰਤੀ। ਰਾਜਭਰ ਨੇ ਇਹ ਵੀ ਆਖਿਆ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਲੋਨ ਦਿਵਾਉਣ ਲਈ ਵੋਟ ਕੀਤਾ, ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਦੀ ਮਿੱਤਰਤਾ ਦੱਸੀ ਜਾਂਦੀ ਹੈ। ਰਮਾਸ਼ੰਕਰ ਰਾਜਭਰ ਨੇ ਪੁੱਛਿਆ ਕਿ ਜੇ ਭਾਰਤ ਦਾ ਆਪਰੇਸ਼ਨ ਠੀਕ ਸੀ, ਤਾਂ ਅਸੀਂ 32 ਦੇਸ਼ਾਂ ਵਿਚ ਗਏ ਕਿਉਂ? ਅਤੇ ਜੇ ਗਏ ਤਾਂ ਲਾਭ ਕੀ ਹੋਇਆ? ਉਨ੍ਹਾਂ ਨੇ ਆਖਿਰ ਵਿੱਚ ਮੰਗ ਕੀਤੀ ਕਿ ਸਰਕਾਰ ਜਨਤਾ ਨੂੰ ਸੱਚਾਈ ਦੱਸੇ – ਕਿਉਂਕਿ ਜਾਂ ਤਾਂ ਟਰੰਪ ਝੂਠ ਬੋਲ ਰਹੇ ਹਨ ਜਾਂ ਫਿਰ ਸਰਕਾਰ ਕੁਝ ਲਕਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e