ਅਮਰੀਕੀ ਉਪ-ਰਾਸ਼ਟਰਪਤੀ ਵੇਂਸ ਅਗਲੇ ਹਫਤੇ ਆਉਣਗੇ ਭਾਰਤ
Thursday, Apr 17, 2025 - 12:52 AM (IST)

ਨਵੀਂ ਦਿੱਲੀ, (ਭਾਸ਼ਾ)– ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਅਗਲੇ ਹਫਤੇ ਦੇ ਸ਼ੁਰੂ ਵਿਚ ਭਾਰਤ ਦੀ ਯਾਤਰਾ ’ਤੇ ਆਉਣਗੇ ਜਿਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਵੇਂਸ ਦੇ ਬੁਲਾਰੇ ਨੇ ਸੀ. ਬੀ. ਐੱਸ. ਨਿਊਜ਼ ਨੂੰ ਦੱਸਿਆ ਕਿ ਅਮਰੀਕੀ ਉੁਪ-ਰਾਸ਼ਟਰਪਤੀ ਇਸ ਹਫਤੇ ਇਟਲੀ ਅਤੇ ਉਸ ਤੋਂ ਬਾਅਦ ਭਾਰਤ ਦੀ ਯਾਤਰਾ ਕਰਨਗੇ।
ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ ਨੇ ਵੀ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਭਾਰਤ ਆਉਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ। ਵੇਂਸ ਅਤੇ ਉਨ੍ਹਾਂ ਦਾ ਪਰਿਵਾਰ 18 ਤੋਂ 24 ਅਪ੍ਰੈਲ ਤੱਕ ਇਟਲੀ ਅਤੇ ਭਾਰਤ ਦੀ ਯਾਤਰਾ ’ਤੇ ਰਹੇਗਾ।