ਭਾਰਤ ਦੌਰੇ ''ਤੇ ਆ ਰਹੇ ਹਨ ਅਮਰੀਕਾ ਦੇ ਰੱਖਿਆ ਮੰਤਰੀ

Thursday, Mar 18, 2021 - 08:11 PM (IST)

ਭਾਰਤ ਦੌਰੇ ''ਤੇ ਆ ਰਹੇ ਹਨ ਅਮਰੀਕਾ ਦੇ ਰੱਖਿਆ ਮੰਤਰੀ

ਨੈਸ਼ਨਲ ਡੈਸਕ- ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਹਫਤੇ ਭਾਰਤ ਦੌਰੇ 'ਤੇ ਆਉਣ ਵਾਲੇ ਹਨ। ਆਸਟਿਨ 19 ਤੋਂ 21 ਮਾਰਚ ਨੂੰ ਭਾਰਤ ਦੌਰੇ ਦੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰਨਗੇ। ਆਸਟਿਨ ਪਹਿਲੇ ਅਜਿਹੇ ਅਮਰੀਕੀ ਵਿਦੇਸ਼ ਮੰਤਰੀ ਹਨ ਜਿਨ੍ਹਾਂ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਲਈ ਭਾਰਤ ਨੂੰ ਸ਼ਾਮਲ ਕੀਤਾ ਹੈ। ਆਸਟਿਨ ਇਸ ਦੌਰਾਨ ਰਾਜਨਾਥ ਸਿੰਘ ਤੇ ਅਜੀਤ ਡੋਭਾਲ ਨਾਲ ਆਪਸੀ ਸੁਰੱਖਿਆ ਸਹਿਯੋਗ, ਚੀਨ ਤੇ ਅੱਤਵਾਦ ਸਮੇਤ ਕਈ ਮੁੱਦਿਆਂ 'ਤੇ ਚਰਚਾਂ ਕਰਨਗੇ।

ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


ਦੱਸ ਦੇਈਏ ਕਿ ਹਾਲ ਹੀ 'ਚ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਬੈਠਕ ਹੋਈ, ਜਿਸ 'ਚ ਪੀ. ਐੱਮ. ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਨੂੰ ਇਸ਼ਾਰਿਆਂ -ਇਸ਼ਾਰਿਆਂ 'ਚ ਸਖਤ ਸੰਦੇਸ਼ ਦਿੱਤੇ ਸਨ। ਪੀ. ਐੱਮ. ਮੋਦੀ ਨੇ ਬੈਠਕ 'ਚ ਕਿਹਾ ਸੀ ਕਿ ਅਸੀਂ ਲੋਕਤੰਤਰਿਕ ਮੁੱਲਾਂ ਤੇ ਸਵਤੰਤਰ, ਖੁੱਲੇ ਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਦੇ ਪ੍ਰਤੀ ਸਾਡੀ ਵਚਨਬੱਧਤਾ ਨਾਲ ਇਕਜੁੱਟ ਹੈ।

ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News