ਅਗਲੇ ਮਹੀਨੇ ਭਾਰਤ ਆ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਟਰੰਪ

01/15/2020 1:13:45 PM

ਵਾਸ਼ਿੰਗਟਨ/ਨਵੀਂ ਦਿੱਲੀ— ਪੀ. ਐੱਮ. ਨਰਿੰਦਰ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਹੀ ਰਾਸ਼ਟਰਪਤੀ ਡੋਨਾਲ਼ਡ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਫਿਰ ਜਦ 'ਹਾਊਡੀ ਮੋਦੀ' ਪ੍ਰੋਗਰਾਮ ਦੌਰਾਨ ਉਹ ਹਿਊਸਟਨ 'ਚ ਟਰੰਪ ਨੂੰ ਮਿਲੇ ਤਦ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਹੁਣ ਲੱਗਦਾ ਹੈ ਕਿ ਟਰੰਪ ਭਾਰਤ ਆਉਣ ਨੂੰ ਤਿਆਰ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਮਹੀਨੇ ਦੇ ਅਖੀਰ ਤਕ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਦੇ ਦੌਰੇ 'ਤੇ ਆ ਸਕਦੇ ਹਨ। ਉਨ੍ਹਾਂ ਦੇ ਆਉਣ ਦੀ ਤਰੀਕ ਨੂੰ ਤੈਅ ਕਰਨ ਲਈ ਦੋਹਾਂ ਦੇਸ਼ਾਂ ਦੇ ਉੱਚ ਪੱਧਰੀ ਅਧਿਕਾਰੀਆਂ ਵਿਚਕਾਰ ਲਗਾਤਾਰ ਸੰਪਰਕ ਬਣਿਆ ਹੋਇਆ ਹੈ।

ਮਹਾਦੋਸ਼ 'ਤੇ ਅੰਤਿਮ ਫੈਸਲਾ ਆਉਣ ਦੇ ਬਾਅਦ ਹੋਵੇਗਾ ਫੈਸਲਾ—
ਸੰਭਾਵਨਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਖਿਲਾਫ ਅਮਰੀਕੀ ਸੰਸਦ 'ਚ ਚੱਲ ਰਹੇ ਮਹਾਦੋਸ਼ 'ਤੇ ਅੰਤਿਮ ਫੈਸਲਾ ਆਉਣ ਦੇ ਬਾਅਦ ਹੀ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਲੈ ਕੇ ਵੀ ਅੰਤਿਮ ਫੈਸਲੇ ਹੋਵੇਗਾ। ਸੂਤਰਾਂ ਮੁਤਾਬਕ ਰਾਸ਼ਟਰਪਤੀ ਟਰੰਪ ਦੇ ਭਾਰਤ ਆਉਣ ਨੂੰ ਲੈ ਕੇ ਲਗਾਤਾਰ ਅਮਰੀਕੀ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਹੋ ਰਹੀ ਹੈ ਪਰ ਅਜੇ ਤਕ ਪੱਕੇ ਤੌਰ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ।
ਟਰੰਪ ਆਪਣੀ ਰਣਨੀਤੀ ਕਾਰਨ ਘਰੇਲੂ ਰਾਜਨੀਤੀ 'ਚ ਬੁਰੀ ਤਰ੍ਹਾਂ ਫਸੇ ਹਨ ਪਰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਜੇਕਰ ਫਰਵਰੀ-ਮਾਰਚ 2020 ਤਕ ਉਨ੍ਹਾਂ ਦੀ ਯਾਤਰਾ ਨਹੀਂ ਹੋ ਪਾਉਂਦੀ ਤਾਂ ਸ਼ਾਇਦ ਉਨ੍ਹਾਂ ਲਈ ਇਸ ਪ੍ਰੋਗਰਾਮ 'ਚ ਭਾਰਤ ਆਉਣਾ ਸੰਭਵ ਨਹੀਂ ਹੋ ਸਕੇਗਾ। ਅਸਲ 'ਚ ਇਸ ਦੇ ਬਾਅਦ ਟਰੰਪ ਰਾਸ਼ਟਰਪਤੀ ਚੋਣਾਂ 'ਚ ਵਿਅਸਤ ਹੋਣਗੇ।


Related News