ਅਮਰੀਕਾ ਨੇ ਭਾਰਤ ਨੂੰ ਸੌਂਪੇ ‘ਮਲਟੀ ਰੋਲ’ ਹੈਲੀਕਾਪਟਰ, ਜਾਣੋ ਕੀਮਤ ਅਤੇ ਖ਼ਾਸੀਅਤਾਂ

Saturday, Jul 17, 2021 - 10:13 AM (IST)

ਵਾਸ਼ਿੰਗਟਨ (ਏਜੰਸੀ) - ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਇਕ ਹੋਰ ਸੰਕੇਤ ਦਿੰਦੇ ਹੋਏ ਅਮਰੀਕੀ ਜਲ ਸੈਨਾ ਨੇ ਪਹਿਲੇ 2 ਐੱਮ.ਐੱਚ.-60 ਆਰ ਮਲਟੀ-ਰੋਲ ਹੈਲੀਕਾਪਟਰਾਂ ਨੂੰ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ। ਭਾਰਤੀ ਜਲ ਸੈਨਾ ਅਮਰੀਕੀ ਸਰਕਾਰ ਤੋਂ ਵਿਦੇਸ਼ੀ ਫੌਜ ਵਿਕਰੀ ਤਹਿਤ ਲੌਕਹੀਡ ਮਾਰਟਿਨ ਵੱਲੋਂ ਨਿਰਮਿਤ ਇਹ 24 ਹੈਲੀਕਾਪਟਰ ਖ਼ਰੀਦ ਰਹੀ ਹੈ, ਜਿਨ੍ਹਾਂ ਦੀ ਅਨੁਮਾਨਿਤ ਕੀਮਤ 2.4 ਬਿਲੀਅਨ ਡਾਲਰ ਹੈ। 

ਇਹ ਵੀ ਪੜ੍ਹੋ: ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ

ਸੈਨ ਡੀਏਗੋ ਦੇ ਜਲ ਸੈਨਾ ਹਵਾਈ ਸਟੇਸ਼ਨ ਨੌਰਥ ਆਈਲੈਂਡ ਜਾਂ ਐੱਨ.ਏ.ਐੱਸ. ਨੌਰਥ ਆਈਲੈਂਡ ਵਿਖੇ ਸ਼ੁੱਕਰਵਾਰ ਨੂੰ ਹੋਏ ਇਕ ਸਮਾਰੋਹ ਵਿਚ ਅਮਰੀਕੀ ਜਲ ਸੈਨਾ ਨੇ ਹੈਲੀਕਾਪਟਰਾਂ ਨੂੰ ਰਸਮੀ ਤੌਰ ‘ਤੇ ਭਾਰਤੀ ਜਲ ਸੈਨਾ ਨੂੰ ਸੌਂਪਿਆ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਵਿਚ ਸ਼ਿਰਕਤ ਕੀਤੀ। ਸੰਧੂ ਨੇ ਕਿਹਾ ਕਿ ਸਾਰੇ ਮੌਸਮਾਂ ਵਿਚ ਕੰਮ ਕਰਨ ਵਾਲੇ ਮਲਟੀ-ਰੋਲ ਹੈਲੀਕਾਪਟਰਾਂ ਦਾ ਬੇੜੇ ਵਿਚ ਸ਼ਾਮਲ ਹੋਣਾ ਭਾਰਤ-ਅਮਰੀਕਾ ਦੁਵੱਲੇ ਰੱਖਿਆ ਸੰਬੰਧਾਂ ਵਿਚ ਇਕ ਮਹੱਤਵਪੂਰਨ ਕਦਮ ਹੈ।

PunjabKesari

ਉਨ੍ਹਾਂ ਨੇ ਟਵੀਟ ਕੀਤਾ, “ਭਾਰਤ-ਅਮਰੀਕਾ ਦੀ ਦੋਸਤੀ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।” ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੁਵੱਲਾ ਰੱਖਿਆ ਵਪਾਰ 20 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਰੱਖਿਆ ਵਪਾਰ ਤੋਂ ਇਲਾਵਾ, ਭਾਰਤ ਅਤੇ ਅਮਰੀਕਾ ਰੱਖਿਆ ਮੰਚਾਂ ਦੇ ਸਹਿ-ਵਿਕਾਸ 'ਤੇ ਵੀ ਮਿਲ ਕੇ ਕੰਮ ਕਰ ਰਹੇ ਹਨ। ਸੰਧੂ ਨੇ ਹਾਲ ਦੇ ਸਮੇਂ ਵਿਚ ਰੱਖਿਆ ਖੇਤਰ ਵਿਚ ਭਾਰਤ ਵੱਲੋਂ ਚੁੱਕੇ ਗਏ ਸੁਧਾਰ ਕਦਮਾਂ ਦਾ ਜ਼ਿਕਰ ਕੀਤਾ, ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਨਵੇਂ ਮੌਕੇ ਪੈਦਾ ਹੋ ਗਏ ਹਨ।

ਇਹ ਵੀ ਪੜ੍ਹੋ: ਅਮਰੀਕਾ ਦਾ ਵੱਡਾ ਐਲਾਨ, ਸਾਈਬਰ ਹਮਲਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਦੇਵੇਗਾ 1 ਕਰੋੜ ਡਾਲਰ ਇਨਾਮ

ਐੱਮ.ਐੱਚ-60 ਆਰ ਹੈਲੀਕਾਪਟਰ ਸਾਰੇ ਮੌਸਮਾਂ ਵਿਚ ਕੰਮ ਕਰਨ ਵਾਲਾ ਹੈਲੀਕਾਪਟਰ ਹੈ, ਜਿਸ ਨੂੰ ਹਵਾਬਾਜ਼ੀ ਵਿਚ ਨਵੀਨਤਮ ਤਕਨਾਲੋਜੀਆਂ ਦੇ ਨਾਲ ਕਈ ਮਿਸ਼ਨਾਂ ਵਿਚ ਸਹਿਯੋਗ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਐੱਮ.ਆਰ.ਐੱਚ. ਦੇ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੀਆਂ ਤਿੰਨ ਆਯਾਮੀ ਸਮਰੱਥਾ ਵਿਚ ਵਾਧਾ ਹੋਵੇਗਾ। ਹੈਲੀਕਾਪਟਰ ਕਈ ਵਿਸ਼ੇਸ਼ ਉਪਕਰਣਾਂ ਅਤੇ ਹਥਿਆਰਾਂ ਨਾਲ ਵੀ ਲੈਸ ਹੋਣਗੇ। ਭਾਰਤੀ ਚਾਲਕ ਦਲ ਦਾ ਪਹਿਲਾ ਬੈਚ ਇਸ ਸਮੇਂ ਅਮਰੀਕਾ ਵਿਚ ਸਿਖਲਾਈ ਲੈ ਰਿਹਾ ਹੈ।

PunjabKesari

ਰੱਖਿਆ ਵਿਭਾਗ ਦੇ ਅਨੁਸਾਰ, ਇਸ ਪ੍ਰਸਤਾਵਿਤ ਵਿਕਰੀ ਨਾਲ ਐਂਟੀ-ਸਰਫੇਸ ਅਤੇ ਐਂਟੀ-ਪਣਡੁੱਬੀ ਯੁੱਧ ਕਾਰਜਾਂ ਲਈ ਭਾਰਤ ਦੀਆਂ ਸਮਰੱਥਾਵਾਂ ਵਿਚ ਵਾਧਾ ਹੋਵੇਗਾ। ਭਾਰਤ ਇਨ੍ਹਾਂ ਸਮਰੱਥਾਵਾਂ ਦੀ ਵਰਤੋਂ ਖੇਤਰੀ ਖ਼ਤਰਿਆਂ ਦਾ ਮੁਕਾਬਲਾ ਕਰਨ ਅਤੇ ਆਪਣੇ ਦੇਸ਼ ਦੀ ਰੱਖਿਆ ਨੂੰ ਮਜ਼ਬੂਤ​ਕਰਨ ਲਈ ਕਰੇਗਾ। ਭਾਰਤ ਸਰਕਾਰ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਫੇਰੀ ਤੋਂ ਕਈ ਹਫ਼ਤਿਆਂ ਪਹਿਲਾਂ ਫਰਵਰੀ 2020 ਵਿਚ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News