ਭਾਰਤ-ਅਮਰੀਕਾ ਵਿਚਾਲੇ ਹੋਈ ਵਫ਼ਦ ਪੱਧਰੀ ਬੈਠਕ, ਰੱਖਿਆ ਸਹਿਯੋਗ ਨੂੰ ਵਧਾਉਣ ’ਤੇ ਬਣੀ ਸਹਿਮਤੀ

Saturday, Mar 20, 2021 - 01:42 PM (IST)

ਨਵੀਂ ਦਿੱਲੀ— ਅਮਰੀਕੀ ਰੱਖਿਆ ਸਕੱਤਰ ਲੌਇਡ ਜੇਮਸ ਆਸਟਿਨ ਭਾਰਤ ਦੌਰੇ ’ਤੇ ਆਏ ਹੋਏ ਹਨ। ਦਿੱਲੀ ਪੁੱਜੇ ਅਮਰੀਕੀ ਰੱਖਿਆ ਮੰਤਰੀ ਆਸਟਿਨ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਾਲੇ ਦਿੱਲੀ ਸਥਿਤ ਵਿਗਿਆਨ ਭਵਨ ਵਿਚ ਵਫ਼ਦ ਪੱਧਰੀ ਬੈਠਕ ਹੋਈ। ਇਸ ਬੈਠਕ ’ਚ ਕਬਾਇੰਡ ਡਿਫੈਂਸ ਸਰਵਿਸੇਜ਼ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਮੌਜੂਦ ਰਹੇ। ਬੈਠਕ ’ਚ ਜਿੱਥੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ, ਉੱਥੇ ਹੀ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਸਹਿਮਤੀ ਬਣੀ ਹੈ। ਦੱਸ ਦੇਈਏ ਲੌਇਡ ਆਸਟਿਨ ਤਿੰਨ ਦਿਨਾਂ ਦੇ ਦੌਰੇ ’ਤੇ ਦਿੱਲੀ ਪਹੁੰਚੇ ਹਨ।

PunjabKesari

ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਅਮਰੀਕਾ ਦੇ ਸਾਂਝੇ ਬਿਆਨ ਨੂੰ ਜਾਰੀ ਕਰਦਿਆਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕੀ ਰੱਖਿਆ ਸਕੱਤਰ ਆਸਟਿਨ ਅਤੇ ਉਨ੍ਹਾਂ ਦੇ ਵਫ਼ਦ ਨਾਲ ਸਾਡੀ ਵਿਆਪਕ ਅਤੇ ਚੰਗੀ ਗੱਲਬਾਤ ਹੋਈ। ਰਾਜਨਾਥ ਨੇ ਇਹ ਵੀ ਕਿ ਅਸੀਂ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਦੀ ਪੂਰੀ ਸਮਰੱਥਾ ਲਈ ਵਚਨਬੱਧ ਹਾਂ।

PunjabKesari

ਰੱਖਿਆ ਸਹਿਯੋਗ ’ਤੇ ਵਿਆਪਕ ਪੱਧਰ ’ਤੇ ਗੱਲਬਾਤ, ਫ਼ੌਜੀ ਵਿਸਥਾਰ, ਸੂਚਨਾ ਸਾਂਝਾ ਕਰਨਾ ਅਤੇ ਰੱਖਿਆ ਅਤੇ ਆਪਸੀ ਰਸਦ ਸਮਰਥਨ ਦੇ ਉਭਰਦੇ ਖੇਤਰਾਂ ਵਿਚ ਸਹਿਯੋਗ ’ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਗਿਆਨ ਭਵਨ ’ਚ ਅਮਰੀਕੀ ਰੱਖਿਆ ਸਕੱਤਰ ਲੌਇਡ ਆਸਟਿਨ ਦਾ ਸਵਾਗਤ ਕੀਤਾ। ਅਮਰੀਕੀ ਰੱਖਿਆ ਸਕੱਤਰ ਲੌਇਡ ਨੂੰ ਵਿਗਿਆਨ ਭਵਨ ਵਿਚ ਗਾਰਡ ਆਫ਼ ਆਨਰ ਦਿੱਤਾ ਗਿਆ। 


Tanu

Content Editor

Related News