ਯੂ. ਐੱਸ. ਏ. ਨੇ 4000 ਅਮਰੀਕੀ ਭਾਰਤ ''ਚੋਂ ਕੀਤੇ ਏਅਰਲਿਫਟ
Thursday, Apr 23, 2020 - 01:26 PM (IST)

ਨਿਊਯਾਰਕ- ਕੋਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਭਾਰਤ ਵਿਚ ਫਸੇ ਅਮਰੀਕੀਆਂ ਨੂੰ ਅਮਰੀਕਾ ਏਅਰਲਿਫਟ ਕਰਕੇ ਲੈ ਜਾ ਰਿਹਾ ਹੈ। ਸਟੇਟ ਡਿਪਾਰਟਮੈਂਟ ਦੇ ਟਾਪ ਕੌਂਸਲਰ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਭਾਰਤ ਵਿਚੋਂ 4000 ਅਮਰੀਕੀਆਂ ਲੈ ਜਾਇਆ ਗਿਆ ਹੈ ਤੇ ਅਜੇ 6000 ਲੋਕ ਉਡੀਕ ਕਰ ਰਹੇ ਹਨ।
ਪ੍ਰਿੰਸੀਪਲ ਡਿਪਟੀ ਅਸਿਸਟੈਂਟ ਸੈਕੇਰੇਟਰੀ ਆਫ ਸਟੇਟ ਦੇ ਇਆਨ ਬਰਾਨਲੀ ਨੇ ਬੁੱਧਵਾਰ ਦੱਸਿਆ ਕਿ ਭਾਰਤ ਵਿਚ ਲਾਕਡਾਊਨ ਕਾਰਨ ਲੋਕਾਂ ਨੂੰ ਵਾਪਸ ਲਿਆਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 17,000 ਅਮਰੀਕੀ ਦੇਸ਼ ਵਾਪਸ ਪਰਤਣ ਲਈ ਉਡੀਕ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ 6000 ਅਮਰੀਕੀ ਭਾਰਤ ਵਿਚ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਹ 4 ਹੋਰ ਫਲਾਈਟਾਂ ਦਾ ਪ੍ਰਬੰਧ ਕਰਨਗੇ ਤਾਂ ਕਿ ਇਨ੍ਹਾਂ ਲੋਕਾਂ ਨੂੰ ਜਲਦੀ ਅਮਰੀਕਾ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਮਰੀਕੀ ਡਿਪਲੋਮੈਟ ਲੋਕਾਂ ਨੂੰ ਸੁਰੱਖਿਅਤ ਲਿਆਉਣ ਲਈ ਲਗਾਤਾਰ ਉਨ੍ਹਾਂ ਨਾਲ ਸੰਪਰਕ ਵਿਚ ਹਨ।
ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 46 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇੱਥੇ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਹੈ ਜੋ ਕਿ 8 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।