ਅਮਰੀਕੀ ਵਪਾਰਕ ਦੂਤਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Thursday, Aug 05, 2021 - 03:13 AM (IST)

ਅਮਰੀਕੀ ਵਪਾਰਕ ਦੂਤਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੁੰਬਈ – ਮੁੰਬਈ ਪੁਲਸ ਨੂੰ ਇਕ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਮੰਗਲਵਾਰ ਦੇਰ ਰਾਤ ਇਥੇ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਅਮਰੀਕੀ ਵਪਾਰਕ ਦੂਤਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਮੋਬਾਈਲ ਫੋਨ ਤੋਂ ਵਪਾਰਕ ਦੂਤਘਰ ਦੇ ਲੈਂਡਲਾਈਨ ਨੰਬਰ ’ਤੇ ਫੋਨ ਕੀਤਾ ਗਿਆ ਸੀ। ਫੋਨ ਦੇ ਤੁਰੰਤ ਬਾਅਦ ਪੁਲਸ ’ਚ ਹੜਕੰਪ ਮਚ ਗਿਆ ਅਤੇ ਵਪਾਰਕ ਦੂਤਘਰ ਦੇ ਆਲੇ-ਦੁਆਲੇ ਦੀ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ।

ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਜਾਂਚ ਕੀਤੀ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਬ ਰੋਕੂ ਦਸਤਾ ਅਤੇ ਡਾਗ ਸਕੂਐਡ ਦੀਆਂ ਵੀ ਸੇਵਾਵਾਂ ਲਈਆਂ ਗਈਆਂ। ਸ਼ੁਰੂਆਤੀ ਜਾਂਚ ਤੋਂ ਬਾਅਦ ਹਾਲਾਂਕਿ ਖੇਤਰ ’ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News