US ਨੇ ਭਾਰਤ ’ਚ ਫਸੇ 600 ਤੋਂ ਵਧ ਨਾਗਰਿਕਾਂ ਦੀ ਵਾਪਸੀ ਲਈ 2 ਜਹਾਜ਼ਾਂ ਦੀ ਕੀਤੀ ਵਿਵਸਥਾ
Sunday, Apr 05, 2020 - 02:43 AM (IST)
ਨਵੀਂ ਦਿੱਲੀ (ਇੰਟ.)–ਕੋਰੋਨਾ ਵਾਇਰਸ ਨਾਲ ਜਿਥੇ ਪੂਰੀ ਦੁਨੀਆ ਪੀੜਤ ਹੈ ਅਤੇ ਇਸ ਦੇ ਖਾਤਮੇ ਲਈ ਜੀਅ-ਜਾਨ ਨਾਲ ਯਤਨ ਕੀਤੇ ਜਾ ਰਹੇ ਹਨ, ਉਥੇ ਮੌਜੂਦਾ ਦੌਰ ਵਿਚ ਅਮਰੀਕਾ ’ਚ ਕੋਰੋਨਾ ਨਾਲ ਇਨਫੈਕਟਿਡ ਨਾਗਰਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਮਰੀਕੀ ਪ੍ਰਸ਼ਾਸਨ ਨੇ ਹੋਰ ਦੇਸ਼ਾਂ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਦੇਸ਼ ਵਿਚ ਲਿਆਉਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਇਸ ਤਹਿਤ ਉਸ ਨੇ ਭਾਰਤ ਵਿਚ ਰਹਿ ਰਹੇ 600 ਤੋਂ ਜ਼ਿਆਦਾ ਨਾਗਰਿਕਾਂ ਨੂੰ ਅਮਰੀਕਾ ਲਿਆਉਣ ਲਈ 2 ਚਾਰਟਰਡ ਜਹਾਜ਼ਾਂ ਦੀ ਵਿਵਸਥਾ ਕੀਤੀ ਹੈ। ਉਕਤ ਜਾਣਕਾਰੀ ਸਾਨ ਜੋਸ ਵਿਖੇ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਚਾਹਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਦਿੱਤੀ ਹੈ।