US : ਈਰਾਨ ਨੂੰ ਲੈ ਕੇ ਭਾਰਤੀ ਮੂਲ ਦੇ ਪ੍ਰੋਫੈਸਰ ਨੇ ਫੇਸਬੁੱਕ ''ਤੇ ਸ਼ੇਅਰ ਕੀਤੀ ਪੋਸਟ, ਬਰਖਾਸਤ
Tuesday, Jan 14, 2020 - 02:12 AM (IST)
ਨਿਊਯਾਰਕ - ਮੈਸਾਚੁਸੇਟਸ ਕਾਲਜ 'ਚ ਭਾਰਤੀ ਮੂਲ ਦੇ ਇਕ ਪ੍ਰੋਫੈਸਰ ਨੂੰ ਉਨ੍ਹਾਂ ਦੇ ਫੇਸਬੁੱਕ ਪੋਸਟ ਲਈ ਬਰਖਾਸਤ ਕਰ ਦਿੱਤਾ ਗਿਆ। ਪ੍ਰੋਫੈਸਰ ਨੇ ਫੇਸਬੁੱਕ 'ਤੇ ਲਿੱਖਿਆ ਕਿ ਈਰਾਨ ਨੂੰ ਬੰਬ ਹਮਲੇ ਕਰਨ ਲਈ 52 ਅਮਰੀਕੀ ਟਿਕਾਣਿਆਂ ਨੂੰ ਚੁਣ ਲੈਣਾ ਚਾਹੀਦਾ ਹੈ। ਪ੍ਰੋਫੈਸਰ ਆਸ਼ੀਨ ਫਾਂਸੇ ਨੇ ਹਾਲਾਂਕਿ ਆਖਿਆ ਕਿ ਉਨ੍ਹਾਂ ਦੇ ਮਜ਼ਾਕ ਨੂੰ ਗਲਤ ਢੰਗ ਨਾਲ ਲਿਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਹਾਲ ਹੀ 'ਚ ਟਵੀਟ ਕੀਤਾ ਸੀ ਕਿ ਅਮਰੀਕਾ ਦੇ ਨਿਸ਼ਾਨੇ 'ਤੇ ਈਰਾਨ ਦੇ 52 ਸਭਿਆਚਾਰਕ ਥਾਂ ਹਨ।
ਉਨ੍ਹਾਂ ਨੇ ਤਹਿਰਾਨ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਆਪਣੇ ਫੇਸਬੁੱਕ ਪੋਸਟ 'ਚ ਆਸ਼ੀਨ ਨੇ ਸੁਝਾਅ ਦਿੱਤਾ ਕਿ ਈਰਾਨ ਦੇ ਸਰਵ ਉੱਚ ਨੇਤਾ ਅਜਿਹਾ ਹੀ ਕਰ ਸਕਦੇ ਹਨ। ਆਸ਼ੀਨ ਨੇ ਪਿਛਲੇ ਹਫਤੇ ਆਪਣੇ ਫੇਸਬੁੱਕ ਪੇਜ 'ਤੇ ਲਿੱਖਿਆ ਕਿ ਅਯੋਤੁੱਲਾਹ ਅਲੀ ਖੁਮੈਨੀ ਨੂੰ ਅਮਰੀਕਾ ਦੇ 52 ਸਭਿਆਚਾਰਕ ਥਾਂਵਾਂ ਦੀ ਇਕ ਲਿਸਟ ਟਵੀਟ ਕਰਨੀ ਚਾਹੀਦੀ ਹੈ। ਇਨ੍ਹਾਂ 'ਚ ਯੂ. ਐੱਮ. ਮਾਲ ਆਫ ਅਮਰੀਕਾ ਜਾਂ ਅਮਰੀਕਨ ਸੈਲੇਬ੍ਰਿਟੀ ਕਿਮ ਕਰਦਾਸ਼ੀਅਨ ਦਾ ਆਵਾਸ ਸ਼ਾਮਲ ਹੋਣਾ ਚਾਹੀਦਾ ਹੈ।
ਦਿ ਨਿਊਯਾਰਕ ਟਾਈਮਸ ਦੀ ਇਕ ਖਬਰ ਮੁਤਾਬਕ ਆਸ਼ੀਨ ਦੇ ਵਕੀਲ ਜ਼ੇਫਰੀ ਪਾਇਲ ਨੇ ਆਖਿਆ ਕਿ ਉਨ੍ਹਾਂ ਦੇ ਪੋਸਟ ਦੇ ਬਾਰੇ 'ਚ ਕੁਝ ਹੰਗਾਮਾ ਹੋਇਆ। ਪਾਇਲ ਨੇ ਦਿ ਨਿਊਯਾਰਕ ਟਾਈਮਸ ਦੀ ਰਿਪੋਰਟ 'ਚ ਆਖਿਆ ਕਿ ਆਸ਼ੀਨ ਦਾ ਜਨਮ ਅਮਰੀਕਾ 'ਚ ਹੋਇਆ। ਉਹ ਦੱਖਣੀ ਏਸ਼ੀਆਈ ਮੂਲ ਦਾ ਹੈ। ਕੁਝ ਲੋਕਾਂ ਨੇ ਸਮਝ ਲਿਆ ਕਿ ਉਨ੍ਹਾਂ ਦਾ ਕਲਾਇੰਟ ਈਰਾਨੀ ਜਾਂ ਪੱਛਮੀ ਏਸ਼ੀਆ ਤੋਂ ਹੈ। ਮੈਨੂੰ ਲੱਗਦਾ ਹੈ ਕਿ ਇਸ ਬਦਕਿਸਮਤੀ ਹੈ, ਬੈਬਸਾਨ ਕਾਲਜ ਉਨ੍ਹਾਂ ਦਾ ਬਚਾਅ ਨਹੀਂ ਕਰ ਸਕਿਆ।
ਇਸ ਵਿਚਾਲੇ ਕਾਲਜ ਨੇ ਆਖਿਆ ਕਿ ਆਸ਼ੀਨ ਨੂੰ ਇਸ ਲਈ ਕੱਢਿਆ ਗਿਆ ਕਿਉਂਕਿ ਉਨ੍ਹਾਂ ਦੇ ਨਿੱਜੀ ਫੇਸਬੁੱਕ ਪੇਜ ਦੇ ਮੁੱਲਾਂ ਅਤੇ ਸਭਿਆਚਾਰ ਦੀ ਨੁਮਾਇੰਦਗੀ ਨਹੀਂ ਕਰਦਾ ਹੈ। ਆਸ਼ੀਨ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਆਖਿਆ ਕਿ ਉਹ ਨਿਰਾਸ਼ ਅਤੇ ਦੁੱਖੀ ਹਨ ਕਿ ਕਾਲਜ ਨੇ 15 ਸਾਲ ਦੀ ਸੇਵਾ ਨੂੰ ਖਤਮ ਕਰਨ ਦਾ ਸਿਰਫ ਇਸ ਲਈ ਫੈਸਲਾ ਕੀਤਾ ਕਿ ਕੁਝ ਲੋਕਾਂ ਨੇ ਮਜ਼ਾਕ ਨੂੰ ਗਲਤ ਢੰਗ ਨਾਲ ਸਮਝ ਲਿਆ।