ਹਰਿਆਣਾ ਬਾਡੀ ਚੋਣ ਨਤੀਜੇ: ਭਾਜਪਾ ਨੂੰ ਮਿਲੀ ਜਿੱਤ, ਕਾਂਗਰਸ ਨੂੰ ਲੱਗਾ ਝਟਕਾ

Wednesday, Mar 12, 2025 - 05:51 PM (IST)

ਹਰਿਆਣਾ ਬਾਡੀ ਚੋਣ ਨਤੀਜੇ: ਭਾਜਪਾ ਨੂੰ ਮਿਲੀ ਜਿੱਤ, ਕਾਂਗਰਸ ਨੂੰ ਲੱਗਾ ਝਟਕਾ

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਚੋਣਾਂ 'ਚ ਹੈਟ੍ਰਿਕ ਲਗਾਉਣ ਵਾਲੀ ਭਾਜਪਾ ਨੇ ਸ਼ਹਿਰੀ ਬਾਡੀ ਚੋਣਾਂ ਵਿਚ ਵੀ ਜਿੱਤ ਦਰਜ ਕੀਤੀ ਹੈ ਅਤੇ ਕਾਂਗਰਸ ਨੂੰ ਝਟਕਾ ਲੱਗਾ ਹੈ। ਬੁੱਧਵਾਰ ਨੂੰ ਜਾਰੀ ਨਤੀਜਿਆਂ ਮੁਤਾਬਕ ਮਾਨੇਸਰ ਜਿੱਥੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਨੂੰ ਛੱਡ ਕੇ 9 ਨਿਗਮਾਂ 'ਚ ਭਾਜਪਾ ਦਾ ਮੇਅਰ ਬਣਿਆ ਹੈ। ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਰੋਹਤਕ 'ਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਨਤੀਜਿਆਂ ਮੁਤਾਬਕ ਗੁਰੂਗ੍ਰਾਮ ਤੋਂ ਰਾਜ ਰਾਣੀ, ਫਰੀਦਾਬਾਦ ਤੋਂ ਪ੍ਰਵੀਨ ਜੋਸ਼ੀ, ਹਿਸਾਰ ਤੋਂ ਪ੍ਰਵੀਨ ਪੋਪਲੀ, ਰੋਹਤਕ ਤੋਂ ਰਾਮ ਅਵਤਾਰ ਵਾਲਮੀਕੀ, ਕਰਨਾਲ ਤੋਂ ਰੇਣੂ ਬਾਲਾ, ਅੰਬਾਲਾ ਤੋਂ ਸ਼ੈਲਜਾ ਸਤਬਾਲਾ, ਯਮੁਨਾਨਗਰ ਤੋਂ ਸੁਮਨ, ਸੋਨੀਪਤ ਤੋਂ ਰਾਜੀਵ ਜੈਨ ਅਤੇ ਪਾਨੀਪਤ ਤੋਂ ਕੋਨਾਲ ਸੈਣੀ ਜੇਤੂ ਰਹੇ ਹਨ। ਇਹ ਸਾਰੇ ਭਾਜਪਾ ਦੇ ਉਮੀਦਵਾਰ ਹਨ। ਮਾਨੇਸਰ ਤੋਂ ਆਜ਼ਾਦ ਉਮੀਦਵਾਰ ਇੰਦਰਜੀਤ ਯਾਦਵ ਜਿੱਤੇ ਹਨ।


author

Tanu

Content Editor

Related News