UPI ਅਤੇ Open Banking ਨੇ ਭਾਰਤ ’ਚ ਕਰਜ਼ੇ ਦੀ ਪਹੁੰਚ ਕੀਤੀ ਸੌਖੀ

Saturday, Dec 07, 2024 - 10:16 PM (IST)

UPI ਅਤੇ Open Banking ਨੇ ਭਾਰਤ ’ਚ ਕਰਜ਼ੇ ਦੀ ਪਹੁੰਚ ਕੀਤੀ ਸੌਖੀ

ਨਵੀਂ ਦਿੱਲੀ- ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਦੀ 2016 ’ਚ ਸ਼ੁਰੂਆਤ ਹੋਣ ਤੋਂ ਬਾਅਦ ਇਸ ਨੇ ਭਾਰਤ ’ਚ ਵਿੱਤੀ ਸੇਵਾਵਾਂ ਨੂੰ ਹਾਸਲ ਕਰਨਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ, ਜਿਸ ਨਾਲ 30 ਕਰੋੜ ਵਿਅਕਤੀ ਅਤੇ 5 ਕਰੋੜ ਵਪਾਰੀ ਨਿਰਵਿਘਨ ਡਿਡੀਟਲ ਲੈਣ-ਦੇਣ ਕਰਨ ’ਚ ਸਮਰੱਥ ਹੋਏ ਹਨ। ਅਕਤੂਬਰ 2023 ਤੱਕ ਭਾਰਤ ’ਚ ਸਾਰੇ ਪ੍ਰਚੂਨ ਡਿਜੀਟਲ ਭੁਗਤਾਨਾਂ ’ਚੋਂ 75 ਫ਼ੀਸਦੀ ਯੂ. ਪੀ. ਆਈ. ਰਾਹੀਂ ਹੋਏ।

ਇਕ ਮੀਡੀਆ ਰਿਪੋਰਟ ਅਨੁਸਾਰ ਯੂ. ਪੀ. ਆਈ. ਨੇ ਸੇਵਾਵਾਂ ਤੱਕ ਸੀਮਿਤ ਪਹੁੰਚ ਵਾਲੀ ਆਬਾਦੀ, ਜਿਨ੍ਹਾਂ ’ਚ ਸਮੇਂ ’ਤੇ ਕਰਜ਼ੇ ਦਾ ਭੁਗਤਾਣ ਨਾ ਕਰਨ ਵਾਲਿਆਂ ਲਈ ਕਰਜ਼ਾ ਦੀ ਵਿਵਸਥਾ ਅਤੇ ਅਜਿਹੇ ਵ‍ਿਅਕਤੀ, ਜਿਨ੍ਹਾਂ ਦਾ ਕਰਜ਼ੇ ਦਾ ਪਿਛਲਾ ਕੋਈ ਇਤਿਹਾਸ ਨਹੀਂ ਰਿਹਾ ਅਤੇ ਉਨ੍ਹਾਂ ਨੇ ਪਹਿਲੀ ਵਾਰ ਕਰਜ਼ਾ ਲਿਆ ਹੈ, ਉਨ੍ਹਾਂ ਦੀ ਯੂ. ਪੀ. ਆਈ. ਅਪਨਾਉਣ ਵਾਲੇ ਖੇਤਰਾਂ ’ਚ ਪਹਿਲੀ ਵਾਰ ਰਸਮੀ ਕਰਜ਼ੇ ਤੱਕ ਪਹੁੰਚ ਬਣਾਈ ਹੈ।

ਰਿਪੋਰਟ ਅਨੁਸਾਰ ਫਿਨਟੈੱਕ ਕਰਜ਼ੇ ਦਾ ਔਸਤ ਆਕਾਰ 27,778 ਰੁਪਏ ਸੀ, ਜੋ ਪੇਂਡੂ ਮਹੀਨਾਵਾਰੀ ਖ਼ਰਚੇ ਦਾ ਲੱਗਭਗ 7 ਗੁਣਾ ਸੀ।

ਫਿਨਟੈੱਕ ਕਰਜ਼ਦਾਤਿਆਂ ਨੇ ਤੇਜ਼ੀ ਨਾਲ ਆਪਣਾ ਵਿਸਥਾਰ ਕੀਤਾ, ਆਪਣੇ ਕਰਜ਼ੇ ਦੀ ਮਾਤਰਾ ’ਚ 77 ਗੁਣਾ ਵਾਧਾ ਕੀਤਾ ਅਤੇ ਛੋਟੇ, ਕਮਜ਼ੋਰ ਕਰਜ਼ਦਾਰਾਂ ਨੂੰ ਕਰਜ਼ਾ ਪ੍ਰਦਾਨ ਕਰਨ ’ਚ ਰਵਾਇਤੀ ਬੈਂਕਾਂ ਤੋਂ ਕਿਤੇ ਅੱਗੇ ਨਿਕਲ ਗਏ।

ਡਿਜੀਟਲ ਤਕਨਾਲੋਜੀ ’ਤੇ ਖਰਚਾ ਕਰਨ ਦੀ ਸਮਰੱਥਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਯੂ. ਪੀ. ਆਈ. ਨੂੰ ਵਿਆਪਕ ਤੌਰ ’ਤੇ ਅਪਨਾਇਆ ਜਾ ਸਕਿਆ।

ਰਿਪੋਰਟ ਅਨੁਸਾਰ ਯੂ. ਪੀ. ਆਈ. ਲੈਣ-ਦੇਣ ’ਚ 10 ਫ਼ੀਸਦੀ ਦੇ ਵਾਧੇ ਨਾਲ ਕਰਜ਼ਾ ਉਪਲੱਬਧਤਾ ’ਚ 7 ਫ਼ੀਸਦੀ ਦਾ ਵਾਧਾ ਹੋਇਆ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਡਿਜੀਟਲ ਵਿੱਤੀ ਇਤਿਹਾਸ ਨੇ ਕਰਜ਼ਦਾਤਿਆਂ ਨੂੰ ਕਰਜ਼ਦਾਰਾਂ ਦਾ ਬਿਹਤਰ ਮੁਲਾਂਕਣ ਕਰਨ ’ਚ ਸਮਰੱਥ ਬਣਾਇਆ।

2015 ਅਤੇ 2019 ਦੇ ਦਰਮਿਆਨ ਕਰਜ਼ਾ ਨਾ ਚੁਕਾਉਣ ਵਾਲੇ ਕਰਜ਼ਦਾਰਾਂ ਨੂੰ ਦਿੱਤੇ ਗਏ ਫਿਨਟੈੱਕ ਕਰਜ਼ੇ ਬੈਂਕਾਂ ਦੇ ਬਰਾਬਰ ਹੋ ਗਏ ਅਤੇ ਫਿਨਟੈੱਕ ਉੱਚ ਯੂ. ਪੀ. ਆਈ.-ਵਰਤੋਂ ਵਾਲੇ ਖੇਤਰਾਂ ’ਚ ਵਧ-ਫੁੱਲ ਰਹੇ ਹਨ।

ਕਰਜ਼ਾ ਵਾਧੇ ਦੇ ਬਾਵਜੂਦ ਡਿਫਾਲਟ ਦਰਾਂ ਨਹੀਂ ਵਧੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਯੂ. ਪੀ. ਆਈ.-ਸਮਰੱਥ ਡਿਜੀਟਲ ਲੈਣ-ਦੇਣ ਡਾਟਾ ਨੇ ਕਰਜ਼ਦਾਰਾਂ ਨੂੰ ਜ਼ਿੰਮੇਵਾਰੀ ਨਾਲ ਵਿਸਥਾਰ ਕਰਨ ’ਚ ਮਦਦ ਕੀਤੀ।

ਯੂ. ਪੀ. ਆਈ. ਨਾਲ ਭਾਰਤ ਦੀ ਸਫਲਤਾ ਹੋਰ ਦੇਸ਼ਾਂ ਲਈ ਇਕ ਮਿਸਾਲੀ ਮਾਡਲ ਪੇਸ਼ ਕਰਦੀ ਹੈ, ਜੋ ਇਹ ਦਰਸਾਉਂਦੀ ਹੈ ਕਿ ਕਿਵੇਂ ਜਨਤਕ ਡਿਜੀਟਲ ਬੁਨਿਆਦੀ ਢਾਂਚੇ ਨੂੰ ਓਪਨ ਬੈਂਕਿੰਗ ਨੀਤੀਆਂ ਨਾਲ ਜੋੜ ਕੇ ਮੁੱਖ‍ ਵਿੱਤੀ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨਾ ਹੋਣ ਦੀ ਸਥਿਤੀ ’ਚ ਸੁਧਾਰ ਕੀਤਾ ਜਾ ਸਕਦਾ ਹੈ, ਇਨੋਵੇਸ਼ਨ ਅਤੇ ਬਰਾਬਰ ਆਰਥਿਕ ਵਿਕਾਸ ਨੂੰ ਉਤਸ਼ਾਹ ਦਿੱਤਾ ਜਾ ਸਕਦਾ ਹੈ।


author

Rakesh

Content Editor

Related News