ਬਿਹਾਰ ''ਚ NDA ਨੂੰ ਲੱਗ ਸਕਦਾ ਹੈ ਝਟਕਾ, ਉਪੇਂਦਰ ਕੁਸ਼ਵਾਹਾ ਨੇ ਆਰ.ਜੇ.ਡੀ. ਦੇ ਨਾਲ ਜਾਣ ਦੇ ਦਿੱਤੇ ਸੰਕੇਤ

Sunday, Aug 26, 2018 - 03:37 PM (IST)

ਬਿਹਾਰ ''ਚ NDA ਨੂੰ ਲੱਗ ਸਕਦਾ ਹੈ ਝਟਕਾ, ਉਪੇਂਦਰ ਕੁਸ਼ਵਾਹਾ ਨੇ ਆਰ.ਜੇ.ਡੀ. ਦੇ ਨਾਲ ਜਾਣ ਦੇ ਦਿੱਤੇ ਸੰਕੇਤ

ਨਵੀਂ ਦਿੱਲੀ— 2019 ਲੋਕਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ 2019 'ਚ ਇਕ ਵਾਰ ਫਿਰ ਸੱਤਾ ਹਾਸਲ ਕਰਨ ਲਈ ਜੁੱਟੀ ਭਾਜਪਾ ਨੂੰ ਬਿਹਾਰ 'ਚ ਝਟਕਾ ਲੱਗ ਸਕਦਾ ਹੈ। ਐੱਨ.ਡੀ.ਏ. ਦੇ ਸਾਥੀ ਅਤੇ ਮੋਦੀ ਸਰਕਾਰ 'ਚ ਕੇਂਦਰੀ ਮੰਤਰੀ ਰਾਸ਼ਟਰੀ ਲੋਕ ਸਮਤਾ ਪਾਰਟੀ(ਆਰ.ਐੱਲ.ਐੱਸ.ਪੀ.) ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ 2019 ਲੋਕਸਭਾ ਚੋਣਾਂ 'ਚ ਆਰ.ਜੇ.ਡੀ. ਦੀ ਅਗਵਾਈ 'ਚ ਮਹਾਗਠਜੋੜ 'ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਕੁਸ਼ਵਾਹਾ ਦੇ ਇਸ ਸੰਕੇਤ ਦੇ ਬਾਅਦ ਬਿਹਾਰ 'ਚ ਸਿਆਸੀ ਸਰਗਰਮੀ ਵਧ ਗਈ ਹੈ।
ਸ਼ਨੀਵਾਰ ਨੂੰ ਪਟਨਾ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕੁਸ਼ਵਾਹਾ ਨੇ ਕਿਹਾ ਕਿ ਚੰਗੀ ਖੀਰ ਯਾਦਵਾਂ ਦੇ ਦੁੱਧ ਅਤੇ ਕੁਸ਼ਵਾਹਾ ਸਮਾਜ ਦੇ ਲੋਕਾਂ ਵੱਲੋਂ ਬੀਜੇ ਜਾਣ ਵਾਲੇ ਚਾਵਲ ਨਾਲ ਹੀ ਬਣ ਸਕਦੀ ਹੈ। ਲਾਲੂ ਯਾਦਵ ਦੀ ਪਾਰਟੀ ਆਰ.ਜੇ.ਡੀ. ਮੰਨੀ ਜਾਂਦੀ ਹੈ। ਉਪੇਂਦਰ ਕੁਸ਼ਵਾਹਾ ਖੁਦ ਕੁਸ਼ਵਾਹਾ ਸਮਾਜ ਤੋਂ ਆਉਂਦੇ ਹਨ, ਜਿਸ ਦੇ ਚਾਵਲਾਂ ਦੀ ਉਨ੍ਹਾਂ ਨੇ ਗੱਲ ਕੀਤੀ ਹੈ। ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਕੁਸ਼ਵਾਹਾ ਦੇ ਇਸ ਬਿਆਨ ਨੂੰ ਇਸ ਸੰਕੇਤ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਆਰ.ਜੇ.ਡੀ. ਨਾਲ ਮਹਾਗਠਜੋੜ ਦਾ ਹਿੱਸਾ ਹੋ ਸਕਦੇ ਹੋ। ਸ਼ਨੀਵਾਰ ਨੂੰ ਪਟਨਾ ਦੇ ਸ਼੍ਰੀਕ੍ਰਿਸ਼ਨ ਮੈਮੋਰੀਅਲ ਹਾਲ 'ਚ ਮੰਡਲ ਆਯੋਗ ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਸੀ.ਐਮ ਬੀ.ਪੀ.ਮੰਡਲ ਦੀ 100ਵੀਂ ਜਯੰਤੀ ਪ੍ਰੋਗਰਾਮ 'ਚ ਉਪੇਂਦਰ ਕੁਸ਼ਵਾਹਾ ਸਮਾਜ ਦੇ ਲੋਕਾਂ ਨੂੰ ਸਾਥ ਆਉਣ ਦੀ ਵਕਾਲਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਪਿਛੜੀ ਜਾਤੀਆਂ ਨੂੰ ਵੀ ਨਾਲ ਜੋੜਨ ਦੀ ਗੱਲ ਕੀਤੀ। ਕੁਸ਼ਵਾਹਾ ਨੇ ਕਿਹਾ ਕਿ ਇੱਥੇ ਬਹੁਤ ਵੱਡੀ ਸੰਖਿਆ 'ਚ ਯਦੁਵੰਸ਼ੀ ਸਮਾਜ ਦੇ ਲੋਕ ਜੁੱਟੇ ਹਨ। ਯਦੁਵੰਸ਼ੀਆਂ ਦਾ ਦੁੱਧ ਅਤੇ ਕੁਸ਼ਵਾਹਾਂ ਦੇ ਚਾਵਲ ਮਿਲ ਜਾਣ ਤਾਂ ਖੀਰ ਬਣਨ 'ਚ ਦੇਰ ਨਹੀਂ ਪਰ ਖੀਰ ਬਣਾਉਣ ਲਈ ਕੇਵਲ ਦੁੱਧ ਅਤੇ ਚਾਵਲ ਹੀ ਨਹੀਂ ਸਗੋਂ ਛੋਟੀ ਜਾਤੀ ਅਤੇ ਦਬੇ-ਕੁਚਲੇ ਸਮਾਜ ਦੇ ਲੋਕਾਂ ਦੀ ਮੰਚਸੇਵਾ ਵੀ ਚਾਹੀਦੀ ਹੈ।


Related News