ਅਯੁੱਧਿਆ ''ਚ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸੰਪਨ ਹੋਣ ''ਤੇ UP ਦੇ ਸਿੱਖ ਭਾਈਚਾਰੇ ਨੇ ਕਰਵਾਇਆ ਸ਼ੁਕਰਾਨੇ ਦਾ ਪਾਠ
Monday, Jan 22, 2024 - 07:30 PM (IST)
![ਅਯੁੱਧਿਆ ''ਚ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸੰਪਨ ਹੋਣ ''ਤੇ UP ਦੇ ਸਿੱਖ ਭਾਈਚਾਰੇ ਨੇ ਕਰਵਾਇਆ ਸ਼ੁਕਰਾਨੇ ਦਾ ਪਾਠ](https://static.jagbani.com/multimedia/19_23_5218778684.jpg)
ਅਯੁੱਧਿਆ (ਮ੍ਰਿਦੂਲ) : ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਵਿਖੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਦੀ ਖੁਸ਼ੀ ਵਿਚ ਉੱਤਰ ਪ੍ਰਦੇਸ਼ ਦੀ ਸਿੱਖ ਸੰਗਤ ਵੱਲੋਂ ਵਾਹਿਗੁਰੂ ਅੱਗੇ ਸ਼ੁਕਰਾਨੇ ਦਾ ਪਾਠ ਕਰਵਾਇਆ ਗਿਆ। ਗੁਰਦੁਆਰਾ ਸ਼੍ਰੀ ਬ੍ਰਹਮਕੁੰਡ ਵਿਖੇ ਕਰਵਾਏ ਗਏ ਇਸ ਤਿੰਨ ਦਿਨਾ ਸਮਾਗਮ ਵਿਚ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ।
ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸ. ਇਕਬਾਲ ਸਿੰਘ, ਰਾਸ਼ਟਰੀ ਸਵੈਮਸੇਵਕ ਸੰਘ ਦੇ ਸਹਿ-ਕਾਰਜਵਾਹ ਡਾ. ਕ੍ਰਿਸ਼ਨ ਗੋਪਾਲ, ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਆਲੋਕ ਕੁਮਾਰ, ਦਿਨੇਸ਼ ਚੰਦਰ, ਨਿਰਮਲਾ ਪੰਥ ਦੇ ਡਾ. ਸਵਾਮੀ ਰਾਮੇਸ਼ਵਰਾਨੰਦ, ਅਖਿਲ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਧਰਮਗੁਰੂ ਡਾ. ਦੇਵ ਸਿੰਘ ਅਦਵੈਤੀ, ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਰਸੂਰਪੁਰ, ਰਾਜਸਥਾਨ ਤੋਂ ਸ. ਗੁਰਚਰਨ ਸਿੰਘ ਗਿੱਲ, ਸ. ਗੁਰਬਚਨ ਸਿੰਘ ਮੋਖਾ, ਸ. ਜਸਬੀਰ ਸਿੰਘ, ਭਾਜਪਾ ਦੇ ਰਾਸ਼ਟਰੀ ਬੁਲਾਰੇ ਸ. ਆਰ.ਪੀ. ਸਿੰਘ, ਗੁਰਦਵਾਰਾ ਸਾਹਿਬ ਦੇ ਸੇਵਾਦਾਰ ਬਾਬਾ ਗੁਰਜੀਤ ਸਿੰਘ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8