ਸਨਸਨੀਖੇਜ਼ ਵਾਰਦਾਤ: ਸਬ-ਇੰਸਪੈਕਟਰ ਨੇ ਗਰਭਵਤੀ ਪਤਨੀ ਨੂੰ ਮਾਰੀਆਂ ਗੋਲੀਆਂ, ਵਜ੍ਹਾ ਕਰੇਗੀ ਹੈਰਾਨ
Monday, Oct 09, 2023 - 05:51 PM (IST)
ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ 'ਚ ਇਕ ਸਬ-ਇੰਸਪੈਕਟਰ ਨੇ ਦਾਜ ਲਈ ਵਿਵਾਦ ਦੇ ਸਿਲਸਿਲੇ ਵਿਚ ਆਪਣੀ ਗਰਭਵਤੀ ਪਤਨੀ ਨੂੰ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਬੰਗਰਾ ਚੌਕੀ ਮੁਖੀ ਸ਼ਸ਼ਾਂਕ ਮਿਸ਼ਰਾ ਨੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਦੋ ਉਸ ਦੀ ਪਤਨੀ ਸ਼ਾਲਿਨੀ ਦੇ ਹੱਥ 'ਚ ਲੱਗੀ ਅਤੇ ਇਕ ਉਸ ਦੇ ਢਿੱਡ 'ਚ ਲੱਗੀ। ਔਰਤ ਨੂੰ ਮੈਡੀਕਲ ਕਾਲਜ 'ਚ ਭਰਤੀ ਕਰਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਦੋਸ਼ੀ ਇੰਸਪੈਕਟਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਮੁਅੱਤਲ ਕਰ ਦਿੱਤਾ ਗਿਆ ਹੈ। ਫ਼ਿਲਹਾਲ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮਾਮਲਾ ਪਰਿਵਾਰਕ ਵਿਵਾਦ ਨਾਲ ਜੁੜਿਆ ਹੈ, ਜਦਕਿ ਸਹੁਰੇ ਵਾਲਿਆਂ ਨੇ ਇੰਸਪੈਕਟਰ 'ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ- 2020 'ਚ ਭਾਰਤ 'ਚ 30 ਲੱਖ ਤੋਂ ਵਧੇਰੇ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ, ਪੂਰੀ ਦੁਨੀਆ 'ਚ ਸਭ ਤੋਂ ਵੱਧ
ਓਧਰ ਸ਼ਾਲਿਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਐਤਵਾਰ ਦੀ ਦੁਪਹਿਰ ਨੂੰ ਉਸ ਦਾ ਪਤੀ ਆਪਣੀ ਮਾਂ ਅਤੇ ਭਰਾ ਨੂੰ ਮਿਲਣ ਲਈ ਝਾਂਸੀ ਸ਼ਹਿਰ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਜਦੋਂ ਉਹ ਘਰ ਪਰਤਿਆ ਤਾਂ ਮੋਬਾਇਲ ਫੋਨ 'ਚ ਰੁੱਝਿਆ ਰਿਹਾ। ਸ਼ਾਲਿਨੀ ਨੇ ਪੁਲਸ ਨੂੰ ਦੱਸਿਆ ਕਿ ਇਸ ਦੌਰਾਨ ਦੋਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਉਸ ਦੇ ਪਤੀ ਨੂੰ ਬਹੁਤ ਗੁੱਸਾ ਆਇਆ ਅਤੇ ਉਨ੍ਹਾਂ ਨੇ ਅਲਮਾਰੀ ਤੋਂ ਪਿਸਤੌਲ ਚੁੱਕੀ ਅਤੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ
ਸ਼ਾਲਿਨੀ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਨੇ ਪਹਿਲੀ ਗੋਲੀ ਚਲਾਈ ਤਾਂ ਉਹ ਖ਼ੁਦ ਨੂੰ ਬਚਾਉਣ ਲਈ ਕਮਰੇ ਵਿਚ ਦੌੜੀ ਪਰ ਉਸ ਨੇ ਫਾਇਰਿੰਗ ਜਾਰੀ ਰੱਖੀ। ਬਾਅਦ ਵਿਚ ਉਹ ਗੁਆਂਢੀ ਦੇ ਘਰ ਲੁੱਕ ਗਿਆ ਅਤੇ ਖ਼ੁਦ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਦਰਮਿਆਨ ਮਕਾਨ ਮਾਲਕ ਅਤੇ ਹੋਰ ਗੁਆਂਢੀ ਆ ਗਏ ਅਤੇ ਪਤੀ ਤੋਂ ਅਸਲਹਾ ਖੋਹ ਲਿਆ ਅਤੇ ਸ਼ਾਲਿਨੀ ਨੂੰ ਹਸਪਤਾਲ ਲਿਜਾਇਆ ਗਿਆ। ਝਾਂਸੀ ਦੇ ਸੀਨੀਅਰ ਪੁਲਸ ਅਧਿਕਾਰੀ ਰਾਜੇਸ਼ ਐੱਸ. ਨੇ ਕਿਹਾ ਕਿ ਮਾਮਲਾ ਪਰਿਵਾਰਕ ਵਿਵਾਦ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਸ਼ਾਂਕ ਮਿਸ਼ਰਾ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਇਸ ਸਬੰਧ 'ਚ FIR ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8