UP ਦੀ ਰੇਪ ਪੀੜਤਾ ਦੀ ਦਿੱਲੀ 'ਚ ਮੌਤ, ਕੋਹਲੀ ਨੇ ਦਿੱਤਾ ਇਹ ਬਿਆਨ
Tuesday, Sep 29, 2020 - 08:35 PM (IST)
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਬਲਾਤਕਾਰ ਪੀੜਤ ਦੀ ਦਿੱਲੀ 'ਚ ਮੌਤ ਹੋ ਗਈ। ਇਸ ਮਾਮਲੇ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਦੇ ਜ਼ਰੀਏ ਆਪਣਾ ਸੋਗ ਵਿਅਕਤ ਕੀਤਾ ਹੈ ਨਾਲ ਹੀ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 2 ਹਫਤੇ ਪਹਿਲਾਂ ਯੂ. ਪੀ. ਦੇ ਹਾਥਰਸ 'ਚ 20 ਸਾਲ ਦੀ ਜਨਾਨੀ ਨਾਲ ਬਲਾਤਕਾਰ ਦਾ ਸ਼ਿਕਾਰ ਹੋ ਗਈ ਸੀ।
What happened in #Hathras is inhumane and goes beyond cruelty. Hope the culprits of this heinous crime will be brought to justice. #JusticeForManishaValmiki
— Virat Kohli (@imVkohli) September 29, 2020
ਕੋਹਲੀ ਨੇ ਰਾਥਰਸ ਦੀ ਘਟਨਾ ਨੂੰ ਲੈ ਕੇ ਟਵੀਟ ਕੀਤਾ। ਵਿਰਾਟ ਕੋਹਲੀ ਨੇ ਇਸ ਅਣਮਨੁੱਖੀ ਘਟਨਾ 'ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਇਨਾਸਫ ਦੀ ਮੰਗ ਕਰ ਦਿੱਤੀ ਹੈ। ਕੋਹਲੀ ਨੇ ਆਪਣੇ ਟਵੀਟ 'ਚ ਲਿਖਿਆ- 'ਹਾਥਰਸ 'ਚ ਜੋ ਹੋਇਆ ਉਹ ਅਣਮਨੁੱਖੀ ਹੈ ਅਤੇ ਬੇਰਹਿਮੀ ਤੋਂ ਪਰੇ ਹੈ। ਉਮੀਦ ਹੈ ਕਿ ਇਸ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅਤੇ ਨਿਆਂ ਮਿਲੇਗਾ। ਵਿਰਾਟ ਕੋਹਲੀ ਦਾ ਇਹ ਟਵੀਟ ਖੂਬ ਵਾਇਰਲ ਵੀ ਹੋ ਰਿਹਾ ਹੈ।