UP ''ਚ ਹਨ੍ਹੇਰੀ, ਬਾਰਸ਼ ਕਾਰਨ 28 ਲੋਕਾਂ ਦੀ ਮੌਤ, CM ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ

03/14/2020 12:19:35 PM

ਲਖਨਊ— ਉੱਤਰ ਪ੍ਰਦੇਸ਼ 'ਚ ਹਨ੍ਹੇਰੀ, ਬਾਰਸ਼ ਅਤੇ ਗੜ੍ਹੇ ਪੈਣ ਨਾਲ ਭਾਰੀ ਤਬਾਹੀ ਦੀ ਖਬਰ ਹੈ। ਇੱਥੇ ਬਿਜਲੀ, ਦਰੱਖਤ ਅਤੇ ਕੰਧ ਡਿੱਗਣ ਨਾਲ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਕਣਕ, ਚਨੇ, ਆਲੂ, ਮਟਰ ਅਤੇ ਮਸਰ ਦੀਆਂ 60 ਫੀਸਦੀ ਫਸਲਾਂ ਖੇਤਾਂ 'ਚ ਹੀ ਬਰਬਾਦ ਹੋ ਗਈਆਂ। ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਅਤੇ ਸੀਤਾਪੁਰ 'ਚ 6-6, ਜੌਨਪੁਰ ਅਤੇ ਬਾਰਾਬੰਕੀ 'ਚ 3-3, ਸੋਨਭੱਦਰ 'ਚ 2 ਅਤੇ ਵਾਰਾਣਸੀ, ਗੋਰਖਪੁਰ, ਸਿਧਾਰਥਨਗਰ, ਅਯੁੱਧਿਆ, ਚੰਦੌਲੀ, ਕਾਨਪੁਰ ਦੇਹਾਤ, ਮਿਰਜਾਪੁਰ ਅਤੇ ਬਲਰਾਮਪੁਰ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।

PunjabKesari4-4 ਲੱਖ ਰੁਪਏ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼
ਇਸ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸੰਬੰਧਤ ਅਧਿਕਾਰੀਆਂ ਨੂੰ ਬਾਰਸ਼, ਗੜ੍ਹੇਮਾਰੀ ਕਾਰਨ ਹੋਏ ਹਾਦਸਿਆਂ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮਕਾਨ ਅਤੇ ਪਸ਼ੂ ਧਨ ਦੇ ਨੁਕਸਾਨ ਦੇ ਮਾਮਲਿਆਂ 'ਚ ਵੀ ਆਰਥਿਕ ਮਦਦ ਪ੍ਰਦਾਨ ਕੀਤੀ ਜਾਵੇ। ਜ਼ਿਲਾ ਅਧਿਕਾਰੀ ਖੁਦ ਨਿਰੀਖਣ ਕਰਨ ਕਿ 48 ਘੰਟਿਆਂ 'ਚ ਪੀੜਤਾਂ ਨੂੰ ਆਰਥਿਕ ਮਦਦ ਪ੍ਰਾਪਤ ਹੋ ਜਾਵੇ।

ਕਿਸਾਨਾਂ ਨੂੰ ਆਰਥਿਕ ਮਦਦ ਉਪਲੱਬਧ ਕਰਵਾਉਣ ਦੇ ਨਿਰਦੇਸ਼ 
ਮੁੱਖ ਮੰਤਰੀ ਨੇ ਜ਼ਿਲਾ ਅਧਿਕਾਰੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲਿਆਂ 'ਚ ਫਸਲਾਂ ਨੂੰ ਹੋਏ ਨੁਕਸਾਨ ਦਾ ਤੁਰੰਤ ਆਕਲਨ ਕਰਦੇ ਹੋਏ ਵਧ ਤੋਂ ਵਧ 48 ਘੰਟਿਆਂ ਅੰਦਰ ਸ਼ਾਸਨ ਨੂੰ ਰਿਪੋਰਟ ਉਪਲੱਬਧ ਕਰਵਾਉਣ। ਯੋਗੀ ਨੇ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਜ਼ਿਲਿਆਂ ਦੇ ਚਾਰਜ ਮੰਤਰੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਜਨ ਪ੍ਰਤੀਨਿਧੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਆਰਥਿਕ ਮਦਦ ਉਪਲੱਬਧ ਕਰਵਾਉਣ।


DIsha

Content Editor

Related News