UP ਦੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਪੇਸ਼ ਕੀਤੀ ਮਿਸਾਲ, ਜ਼ਿੰਦਗੀ ਦੇ 6ਵੇਂ ਦਹਾਕੇ 'ਚ ਕੀਤੀ 12ਵੀਂ ਪਾਸ

Wednesday, Apr 26, 2023 - 12:55 PM (IST)

ਮੇਰਠ- ਕਹਿੰਦੇ ਹਨ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਇਸ ਕਥਨ ਨੂੰ ਸੱਚ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਪ੍ਰਭੂ ਦਿਆਲ ਵਾਲਮੀਕਿ ਅਤੇ ਸਾਬਕਾ ਵਿਧਾਇਕ ਰਾਜੇਸ਼ ਮਿਸ਼ਰਾ ਨੇ ਉੱਤਰ ਪ੍ਰਦੇਸ਼ ਬੋਰਡ ਦੀ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਦੋਹਾਂ ਨੇ ਆਪਣੀ ਪੜ੍ਹਾਈ ਨੂੰ ਅੱਗੇ ਵੀ ਜਾਰੀ ਰੱਖਣ ਦਾ ਇਰਾਦਾ ਜਤਾਇਆ ਹੈ। ਮੇਰਠ ਦੀ ਹਸਤੀਨਾਪੁਰ ਸੀਟ ਤੋਂ ਦੋ ਵਾਰ ਸਮਾਜਵਾਦੀ ਪਾਰਟੀ ਦੇ ਵਿਧਾਇਕ ਰਹੇ ਚੁੱਕੇ ਪ੍ਰਭੂ ਦਿਆਲ ਵਾਲਮੀਕਿ ਨੇ 59 ਸਾਲ ਦੀ ਉਮਰ 'ਚ ਉੱਤਰ ਪ੍ਰਦੇਸ਼ ਬੋਰਡ ਦੀ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ

ਪ੍ਰਭੂ ਦਿਆਲ ਵਾਲਮੀਕਿ ਨੇ ਪਾਸ ਕੀਤੀ 12ਵੀਂ ਦੀ ਪ੍ਰੀਖਿਆ

ਮੰਗਲਵਾਰ ਨੂੰ ਐਲਾਨੇ ਨਤੀਜਿਆਂ ਵਿਚ ਉਨ੍ਹਾਂ ਨੇ ਇਹ ਪ੍ਰੀਖਿਆ ਦੂਜੀ ਸ਼੍ਰੇਣੀ ਵਿਚ ਪਾਸ ਕੀਤੀ ਹੈ। ਪ੍ਰਦੇਸ਼ ਦੇ ਰੇਸ਼ਮ ਉਦਯੋਗ ਰਾਜ ਮੰਤਰੀ ਰਹਿ ਚੁੱਕੇ ਵਾਲਮੀਕਿ ਦਾ ਕਹਿਣਾ ਹੈ ਕਿ ਉਹ 10ਵੀਂ ਪਾਸ ਸਨ। ਇਸ ਸਾਲ ਉਨ੍ਹਾਂ ਨੇ ਬਾਗਪਤ ਦੇ ਆਦਰਸ਼ ਇੰਟਰ ਕਾਲਜ ਜੋਹੜੀ ਤੋਂ ਇੰਟਰ ਦੀ ਪ੍ਰੀਖਿਆ ਦਿੱਤੀ। ਮੰਗਲਵਾਰ ਨੂੰ ਆਏ ਨਤੀਜਿਆਂ ਵਿਚ ਉਹ ਦੂਜੀ ਸ਼੍ਰੇਣੀ ਤੋਂ ਪਾਸ ਹੋ ਗਏ। ਵਾਲਮੀਕਿ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮਰਾਵ ਅੰਬਡੇਕਰ ਦੀ ਪ੍ਰੇਰਣਾ ਤੋਂ ਪੜ੍ਹਾਈ ਮੁੜ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਹੈ। 

ਇਹ ਵੀ ਪੜ੍ਹੋ- ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ, ਕਰ ਸਕਣਗੇ ਬੱਸਾਂ ’ਚ ਮੁਫ਼ਤ ਸਫ਼ਰ

ਰਾਜੇਸ਼ ਮਿਸ਼ਰਾ ਬੋਲੇ- ਹੁਣ ਕਰਾਂਗਾ LLB

ਓਧਰ ਬਰੇਲੀ ਦੀ ਬਿਥਰੀ-ਚੈਨਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਨੇ 55 ਸਾਲ ਦੀ ਉਮਰ 'ਚ ਉੱਤਰ ਪ੍ਰਦੇਸ਼ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਲਈ ਹੈ। ਮਿਸ਼ਰਾ ਹੁਣ LLB ਦੀ ਸਿੱਖਿਆ ਲੈਣ ਦੀ ਯੋਜਨਾ ਬਣਾ ਰਹੇ ਹਨ। ਸਾਲ 2017 ਤੋਂ 2022 ਤੱਕ ਬਿਥਰੀ ਚੈਨਪੁਰ ਤੋਂ ਭਾਜਪਾ ਵਿਧਾਇਕ ਰਹੇ ਮਿਸ਼ਰਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਮੈਂ ਜਮਾਤ 10 ਵੀ ਪ੍ਰੀਖਿਆ ਪਾਸ ਕੀਤੀ ਸੀ। ਹੁਣ ਮੈਂ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਮੈਂ LLB ਕਰਨਾ ਚਾਹੁੰਦਾ ਹਾਂ, ਤਾਂ ਕਿ ਮੈਂ ਗਰੀਬ ਲੋਕਾਂ ਨੂੰ ਨਿਆਂ ਦਿਵਾਉਣ ਵਿਚ ਮਦਦ ਕਰ ਸਕਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵਿਧਾਇਕ ਸੀ ਤਾਂ ਮੈਂ ਮਹਿਸੂਸ ਕੀਤਾ ਸੀ ਕਿ ਸਮਾਜ ਦੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਹੈ, ਕਿਉਂਕਿ ਗਰੀਬ ਲੋਕ ਇਕ ਚੰਗੇ ਵਕੀਲ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਪਾਉਂਦੇ ਹਨ। ਮੈਂ ਅਜਿਹੇ ਲੋਕਾਂ ਦਾ ਵਕੀਲ ਬਣਾਂਗਾ।

ਇਹ ਵੀ ਪੜ੍ਹੋ- ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚੀ ਹਫੜਾ-ਦਫੜੀ

 


Tanu

Content Editor

Related News