ਹੋਲੀ ਕਾਰਨ UP ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ 20 ਮਾਰਚ ਤਕ ਰੱਦ, DGP ਨੇ ਜਾਰੀ ਕੀਤਾ ਆਦੇਸ਼

03/15/2022 2:01:14 PM

ਮੁਜ਼ੱਫਰਨਗਰ– ਉੱਤਰ ਪ੍ਰਦੇਸ਼ ਪੁਲਸ ਨੇ ਆਉਣ ਵਾਲੇ ਹੋਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਆਪਣੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪੁਲਿਸ ਡਾਇਰੈਕਟਰ ਜਨਰਲ ਮੁਕੁਲ ਗੋਇਲ ਦੁਆਰਾ ਜਾਰੀ ਇਕ ਨਿਰਦੇਸ਼ ਮੁਤਾਬਕ, 16 ਅਤੇ 20 ਮਾਰਚ ਵਿਚਕਾਰ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ। 

ਸਾਰੇ ਜ਼ਿਲ੍ਹਾ ਅਤੇ ਮੰਡਲ ਪੁਲਸ ਮੁਖੀਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਕਾਨੂੰਨ ਵਿਵਸਥਾ ਦਾ ਸਖ਼ਤੀ ਨਾਲ ਪਾਲਨ ਹੋਵੇ। ਡੀ.ਜੀ.ਪੀ. ਨੇ ਦੱਸਿਆ ਕਿ ਹਾਲਾਂਕਿ, ਵਿਸ਼ੇਸ਼ ਮਾਮਲਿਆਂ ’ਚ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ। 


Rakesh

Content Editor

Related News