ਮਹਿਲਾ ਕਾਂਸਟੇਬਲ ਨੇ ਚੁੱਕਿਆ ਖ਼ੌਫ਼ਨਾਕ ਕਦਮ ! ਕਮਰੇ ''ਚ ਲਟਕਦੀ ਮਿਲੀ ਲਾਸ਼
Wednesday, May 13, 2026 - 02:57 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤਾਇਨਾਤ ਇੱਕ 28 ਸਾਲਾ ਮਹਿਲਾ ਕਾਂਸਟੇਬਲ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸ਼ਿਲਪੀ ਯਾਦਵ ਵਜੋਂ ਹੋਈ ਹੈ, ਜਿਸ ਦੀ ਲਾਸ਼ ਮਸੌਲੀ ਸਥਿਤ 10ਵੀਂ ਵਾਹਿਨੀ ਪੀ.ਏ.ਸੀ. ਕੰਪਲੈਕਸ ਦੇ ਇੱਕ ਕਮਰੇ ਵਿੱਚ ਫ਼ਾਹੇ ਨਾਲ ਲਟਕਦੀ ਮਿਲੀ।
ਜਾਣਕਾਰੀ ਦਿੰਦਿਆਂ ਪੁਲਸ ਸੁਪਰਡੈਂਟ ਅਰਪਿਤ ਵਿਜੇਵਰਗੀਆ ਨੇ ਦੱਸਿਆ ਕਿ ਇਟਾਵਾ ਦੀ ਰਹਿਣ ਵਾਲੀ ਸ਼ਿਲਪੀ 2016 ਵਿੱਚ ਤਲਵਾਰਬਾਜ਼ੀ ਦੀ ਖਿਡਾਰਨ ਵਜੋਂ ਖੇਡ ਕੋਟੇ ਰਾਹੀਂ ਪੁਲਸ 'ਚ ਭਰਤੀ ਹੋਈ ਸੀ। ਉਹ ਕਾਨਪੁਰ ਵਿੱਚ ਤਾਇਨਾਤ ਸੀ ਪਰ ਇੱਕ ਮਹੀਨਾ ਪਹਿਲਾਂ ਹੀ ਉਸ ਨੂੰ ਬਾਰਾਬੰਕੀ ਦੀ ਪੀ.ਏ.ਸੀ. ਵਾਹਿਨੀ ਨਾਲ ਤਾਇਨਾਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ
ਘਟਨਾ ਦਾ ਪਤਾ ਮੰਗਲਵਾਰ ਸ਼ਾਮ ਨੂੰ ਲੱਗਿਆ ਜਦੋਂ ਸ਼ਿਲਪੀ ਟ੍ਰੇਨਿੰਗ ਲਈ ਨਹੀਂ ਪਹੁੰਚੀ। ਜਦੋਂ ਉਸ ਦੀ ਇੱਕ ਸਾਥੀ ਕਰਮਚਾਰੀ ਉਸ ਨੂੰ ਬੁਲਾਉਣ ਲਈ ਕਮਰੇ ਵਿੱਚ ਗਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਖਿੜਕੀ ਰਾਹੀਂ ਦੇਖਣ 'ਤੇ ਪਤਾ ਲੱਗਿਆ ਕਿ ਸ਼ਿਲਪੀ ਦੀ ਲਾਸ਼ ਫ਼ਾਹੇ ਨਾਲ ਲਟਕ ਰਹੀ ਸੀ।
ਪੁਲਸ ਨੂੰ ਮੌਕੇ ਤੋਂ ਇੱਕ 'ਸੁਸਾਈਡ ਨੋਟ' ਵੀ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਕ ਨੋਟ ਵਿੱਚ ਲਿਖਿਆ ਸੀ ਕਿ ਉਹ ਮਾਨਸਿਕ ਤਣਾਅ ਕਾਰਨ ਇਹ ਕਦਮ ਚੁੱਕ ਰਹੀ ਹੈ। ਪੁਲਸ ਨੇ ਦੱਸਿਆ ਕਿ ਸ਼ਿਲਪੀ ਦਾ ਕਰੀਬ ਦੋ ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਜਿਸ ਕਾਰਨ ਉਹ ਕਾਫ਼ੀ ਤਣਾਅ 'ਚ ਸੀ। ਇਸੇ ਤਣਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।
ਅੱਪਰ ਪੁਲਸ ਸੁਪਰਡੈਂਟ ਵਿਕਾਸ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਭਾਰਤ ਵੱਲ ਅੱਖ ਚੁੱਕਣ ਦੀ ਹਿਮਾਕਤ ਨਹੀਂ ਕਰੇਗਾ ਦੁਸ਼ਮਣ ! ਫੌਜ ਨੂੰ ਮਿਲਿਆ 'AGNIKAA'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
