3 ਜਵਾਕਾਂ ਨੂੰ ਜ਼ਹਿਰ ਮਗਰੋਂ ਔਰਤ ਨੇ ਖ਼ੁਦ ਵੀ ਚੁੱਕਿਆ ਖੌਫਨਾਕ ਕਦਮ, ਲਖਨਊ ''ਚ ਪਿਆ ਚੀਕ-ਚਿਹਾੜਾ
Wednesday, Jul 15, 2026 - 08:01 AM (IST)
ਲਖਨਊ/ਮਿਰਜ਼ਾਪੁਰ (ਨਾਸਿਰ) - ਮਿਰਜ਼ਾਪੁਰ ਜ਼ਿਲ੍ਹੇ ਦੇ ਮੜਿਹਾਨ ਥਾਣਾ ਖੇਤਰ ਦੇ ਪਰਸੌਨਾ ਪਿੰਡ ਵਿਚ ਪਰਿਵਾਰਕ ਵਿਵਾਦ ਤੋਂ ਪ੍ਰੇਸ਼ਾਨ ਇਕ ਔਰਤ ਨੇ ਆਪਣੇ 3 ਬੱਚਿਆਂ ਨੂੰ ਕਥਿਤ ਤੌਰ ’ਤੇ ਜ਼ਹਿਰ ਦੇਣ ਤੋਂ ਬਾਅਦ ਖ਼ੁਦ ਵੀ ਜ਼ਹਿਰ ਪੀ ਲਿਆ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਦਰਦਨਾਕ ਘਟਨਾ ਵਿਚ ਔਰਤ ਅਤੇ ਉਸ ਦੇ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪੜ੍ਹੋ ਇਹ ਵੀ - ਕਰੋੜਾਂ ਵਾਹਨ ਚਾਲਕਾਂ ਨੂੰ ਵੱਡੀ ਖ਼ੁਸ਼ਖ਼ਬਰੀ! ਦੇਸ਼ ਭਰ 'ਚ ਬੰਦ ਹੋਣਗੇ 80 ਤੋਂ ਵੱਧ ਟੋਲ ਪਲਾਜ਼ੇ
ਘਟਨਾ ਸਥਾਨ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਸ ਅਨੁਸਾਰ ਪਰਸੌਨਾ ਪਿੰਡ ਦੀ ਰਹਿਣ ਵਾਲੀ ਕੁਸੁਮ (38) ਨੇ ਆਪਣੇ ਬੱਚਿਆਂ ਮਧੂ (12), ਰਾਧਿਕਾ (10) ਅਤੇ ਸਤਿਆ (8) ਨੂੰ ਜ਼ਹਿਰ ਦੇਣ ਤੋਂ ਬਾਅਦ ਖ਼ੁਦ ਵੀ ਜ਼ਹਿਰ ਪੀ ਲਿਆ। ਇਸ ਘਟਨਾ ਤੋਂ ਬਾਅਦ ਉਕਤ ਲੋਕਾਂ ਦੀ ਹਾਲਤ ਵਿਗੜਨ ’ਤੇ ਚਾਰਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਮੜਿਹਾਨ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਕੁਸੁਮ ਅਤੇ ਰਾਧਿਕਾ ਦੀ ਮੌਤ ਹੋ ਗਈ। ਬਾਅਦ ਵਿਚ ਵਾਰਾਣਸੀ ਟਰਾਮਾ ਸੈਂਟਰ ਵਿਚ ਇਲਾਜ ਦੌਰਾਨ ਸਤਿਆ ਨੇ ਵੀ ਦਮ ਤੋੜ ਦਿੱਤਾ।
ਪੜ੍ਹੋ ਇਹ ਵੀ - ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼ ਨਾਲ ਜੋ ਕੀਤਾ...
ਮਧੂ ਦਾ ਇਲਾਜ ਜਾਰੀ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਕੁਸੁਮ ਦਾ ਆਪਣੇ ਪਤੀ ਧਰਮਿੰਦਰ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਸੀ। ਧਰਮਿੰਦਰ ਦਿੱਲੀ ਵਿਚ ਕੰਮ ਕਰਦਾ ਹੈ। ਔਰਤ ਨੂੰ ਪਤੀ ’ਤੇ ਦੂਜਾ ਵਿਆਹ ਕਰਨ ਦਾ ਸ਼ੱਕ ਸੀ। ਇਸ ਵਿਵਾਦ ਨੂੰ ਲੈ ਕੇ ਹਾਲ ਹੀ ਵਿਚ ਦੋਵਾਂ ਪੱਖਾਂ ਵਿਚਾਲੇ ਸਮਝੌਤੇ ਦੀ ਕੋਸ਼ਿਸ਼ ਵੀ ਹੋਈ ਸੀ ਪਰ ਪਤੀ ਦੇ ਨਾਲ ਨਾ ਜਾਣ ਕਾਰਨ ਉਹ ਮਾਨਸਿਕ ਤੌਰ ’ਤੇ ਬਹੁਤ ਦੁਖੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿਚ ਘਟਨਾ ਦੇ ਪਿੱਛੇ ਪਰਿਵਾਰਕ ਵਿਵਾਦ ਨੂੰ ਹੀ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
