ਉੱਤਰ ਪ੍ਰਦੇਸ਼ ''ਚ ਤੜਕਸਾਰ ਵਾਪਰਿਆ ਹਾਦਸਾ, ਡਰਾਈਵਰ ਦੀ ਨੀਂਦ ਨੇ ਲਈਆਂ ਕਈ ਜਾਨਾਂ

10/17/2020 7:57:00 AM

ਲਖਨਊ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਰਾਸ਼ਟਰੀ ਹਾਈਵੇਅ-30 'ਤੇ ਸ਼ਨੀਵਾਰ ਭਾਵ ਅੱਜ ਤੜਕੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 24 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। 

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿਕਅਪ ਵੈਨ ਦੇ ਡਰਾਈਵਰ ਨੂੰ ਸਵੇਰੇ ਨੀਂਦ ਆ ਰਹੀ ਸੀ। ਇਸ ਦੌਰਾਨ ਉਸ ਨੇ ਚੱਲਦੀ ਬੱਸ 'ਚ ਟੱਕਰ ਮਾਰ ਦਿੱਤੀ , ਜਿਸ ਕਾਰਨ ਬੱਸ ਉਲਟ ਗਈ । ਇਸ ਦੁਰਘਟਨਾ ਵਿਚ ਬੱਸ ਵਿਚ ਬੈਠੇ 6 ਯਾਤਰੀ ਤੇ ਪਿਕਅਪ ਵਿਚ ਬੈਠੇ 1 ਵਿਅਕਤੀ ਦੀ ਮੌਤ ਹੋ ਗਈ। 

ਰਿਪੋਰਟ ਮੁਤਾਬਕ ਇਹ ਹਾਦਸਾ ਅੱਜ ਤੜਕੇ 3 ਤੋਂ 4 ਵਜੇ ਵਿਚਕਾਰ ਵਾਪਰਿਆ। ਜਦ ਲਖਨਊ ਤੋਂ ਆ ਰਹੀ ਪੀਲੀਭੀਤ ਡਿਪੂ ਦੀ ਬੱਸ ਨੂੰ ਪਿਕਅਪ ਡਰਾਈਵਰ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਬੱਸ ਉਲਟ ਗਈ। ਇਸ ਹਾਦੇਸ ਵਿਚ 7 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਜਨਾਨੀ ਸ਼ਾਮਲ ਹੈ। 24 ਜ਼ਖ਼ਮੀਆਂ ਵਿਚੋਂ 8 ਦੀ ਹਾਲਤ ਗੰਭੀਰ ਹੈ। ਇਨ੍ਹਾਂ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ।


Lalita Mam

Content Editor

Related News