ਦੱਸ ਮਾਏ ਮੇਰਾ ਕੀ ਸੀ ਕਸੂਰ! ਬੇਰਹਿਮ ਮਾਂ ਨੇ ਕਹੀ ਨਾਲ ਵੱਢਿਆ 4 ਮਹੀਨੇ ਦਾ ਪੁੱਤ

Sunday, Jan 08, 2023 - 02:15 PM (IST)

ਦੱਸ ਮਾਏ ਮੇਰਾ ਕੀ ਸੀ ਕਸੂਰ! ਬੇਰਹਿਮ ਮਾਂ ਨੇ ਕਹੀ ਨਾਲ ਵੱਢਿਆ 4 ਮਹੀਨੇ ਦਾ ਪੁੱਤ

ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਗੋਸਾਈਗੰਜ ਥਾਣਾ ਖੇਤਰ 'ਚ ਐਤਵਾਰ ਸਵੇਰੇ ਇਕ ਔਰਤ ਨੇ ਅੰਧਵਿਸ਼ਵਾਸ ਦੇ ਚੱਲਦੇ ਆਪਣੇ 4 ਮਹੀਨੇ ਦੇ ਪੁੱਤਰ ਦਾ ਕਹੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਗੋਸਾਈਗੰਜ ਥਾਣਾ ਖੇਤਰ ਦੇ ਧਨਊਡੀਹ ਪਿੰਡ ਵਾਸੀ 35 ਸਾਲਾ ਮੰਜੂ ਨੇ ਅੰਧਵਿਸ਼ਵਾਸ ਦੇ ਚੱਲਦੇ ਆਪਣੇ 4 ਮਹੀਨੇ ਦੇ ਪੁੱਤਰ ਨੂੰ ਕਹੀ ਨਾਲ ਵੱਢ ਦਿੱਤਾ।

ਇਹ ਵੀ ਪੜ੍ਹੋ- 'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ

ਸੂਤਰਾਂ ਮੁਤਾਬਕ ਦੋਸ਼ੀ ਔਰਤ ਅਕਸਰ ਬੀਮਾਰ ਰਹਿੰਦੀ ਸੀ ਅਤੇ ਆਪਣੀ ਬੀਮਾਰੀ ਤੋਂ ਨਿਜ਼ਾਤ ਪਾਉਣ ਲਈ ਉਸ ਨੇ ਅੰਧਵਿਸ਼ਵਾਸ ਵਿਚ ਪੁੱਤਰ ਦੀ ਬਲੀ ਦੇ ਦਿੱਤੀ। ਜਾਣਕਾਰੀ ਮੁਤਾਬਕ ਮੰਜੂ ਦਾ ਪਤੀ ਕਾਨਪੁਰ ਵਿਚ ਮਜ਼ਦੂਰੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ-  ਐਂਬੂਲੈਂਸ ਲਈ ਨਹੀਂ ਸਨ ਪੈਸੇ, ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ 50 ਕਿ.ਮੀ. ਦੂਰ ਸ਼ਮਸ਼ਾਨਘਾਟ ਲੈ ਕੇ ਪੁੱਜਾ ਪੁੱਤ

ਦੱਸ ਦੇਈਏ ਕਿ ਲੋਕਾਂ ਵਿਚ ਅੰਧਵਿਸ਼ਵਾਸ ਇਸ ਕਦਰ ਹਾਵੀ ਹੋ ਜਾਂਦਾ ਹੈ ਕਿ ਉਹ ਕੁਝ ਵੀ ਸੋਚਦੇ-ਸਮਝਦੇ ਨਹੀਂ ਹਨ। ਕਈ ਵਾਰ ਉਹ ਆਪਣਿਆਂ ਦੀ ਬਲੀ ਦੇ ਕੇ ਸਭ ਕੁਝ ਗੁਆ ਲੈਂਦੇ ਹਨ। ਇਹ ਬੇਰਹਿਮ ਮਾਂ ਵੀ ਮਾਂ ਦੀ ਮਮਤਾ ਨੂੰ ਭੁੱਲ ਗਈ ਅਤੇ ਉਸ ਨੇ ਆਪਣੇ ਹੱਥੀ ਆਪਣੇ ਪੁੱਤ ਨੂੰ ਮਾਰ ਮੁਕਾਇਆ। 

ਇਹ ਵੀ ਪੜ੍ਹੋ- ਸ਼ਰਾਬ ਦੀ ਇਕ ਬੂੰਦ ਵੀ ਤੁਹਾਡੇ ਲਈ ਕਿੰਨੀ ਹੈ ਖ਼ਤਰਨਾਕ, WHO ਨੇ ਕੀਤਾ ਇਹ ਖ਼ੁਲਾਸਾ


author

Tanu

Content Editor

Related News