ਯੂ. ਪੀ. ''ਚ ਹਰ ਮਹੀਨੇ ਮੋਦੀ ਦੀ ਰੈਲੀ, ਅਮਿਤ ਸ਼ਾਹ ਨੇ ਵੀ ਸੰਭਾਲਿਆ ਮੋਰਚਾ

Wednesday, Jul 04, 2018 - 10:15 AM (IST)

ਯੂ. ਪੀ. ''ਚ ਹਰ ਮਹੀਨੇ ਮੋਦੀ ਦੀ ਰੈਲੀ, ਅਮਿਤ ਸ਼ਾਹ ਨੇ ਵੀ ਸੰਭਾਲਿਆ ਮੋਰਚਾ

ਨਵੀਂ ਦਿੱਲੀ— 2014 ਵਿਚ ਭਾਜਪਾ ਨੂੰ ਇਕੱਲੇ ਦਮ 'ਤੇ ਬਹੁਮਤ ਦਿਵਾਉਣ ਵਾਲੇ ਉੱਤਰ ਪ੍ਰਦੇਸ਼ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿਚ 2014 ਦਾ ਨਤੀਜਾ ਦੁਹਰਾਉਣ ਲਈ ਮੋਦੀ-ਸ਼ਾਹ ਦੀ ਜੋੜੀ ਨੇ ਆਪਣੀ ਪੁਰੀ ਤਾਕਤ ਲਾਉਣੀ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਉੱਤਰ ਪ੍ਰਦੇਸ਼ ਦੀ ਫੂਲਪੁਰ ਅਤੇ ਗੋਰਖਪੁਰ ਦੀ ਸੀਟ 'ਤੇ ਹੋਈਆਂ ਉਪ ਚੋਣਾਂ ਵਿਚ ਭਾਜਪਾ ਹਾਰ ਗਈ ਸੀ ਅਤੇ ਸੂਬੇ ਵਿਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਅਤੇ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਦੇ ਨਾਲ-ਨਾਲ ਕਾਂਗਰਸ ਦੇ ਮਹਾਗਠਜੋੜ ਨੇ ਭਾਜਪਾ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ ਪਰ ਭਾਜਪਾ ਪ੍ਰੇਸ਼ਾਨ ਨਹੀਂ ਲੱਗ ਰਹੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਮਹੀਨੇ ਉੱਤਰ ਪ੍ਰਦੇਸ਼ ਦੌਰੇ ਦੀ ਯੋਜਨਾ ਬਣਾਈ ਜਾ ਰਹੀ ਹੈ। ਮੋਦੀ ਇਸੇ ਮਹੀਨੇ 15 ਤਰੀਕ ਨੂੰ ਆਪਣੇ ਚੋਣ ਹਲਕੇ ਵਾਰਾਨਸੀ ਦੇ ਦੌਰੇ 'ਤੇ ਜਾ ਰਹੇ ਹਨ।
ਇਸ ਦੌਰਾਨ ਉਹ ਲੋਕਾਂ ਨੂੰ ਸੰਬੋਧਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਤ ਕਬੀਰ ਦੀ ਜਯੰਤੀ 'ਤੇ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਅਗਸਤ ਵਿਚ ਵੀ ਭਾਜਪਾ ਪ੍ਰਧਾਨ ਮੰਤਰੀ ਦੀ ਆਜ਼ਮਗੜ੍ਹ ਅਤੇ ਸਿਧਾਰਥ ਨਗਰ ਵਿਚ ਰੈਲੀ ਦੀ ਯੋਜਨਾ ਬਣਾ ਰਹੀ ਹੈ।


Related News