UP ਸਰਕਾਰ ਅਯੁੱਧਿਆ ''ਚ ਬਣਾਏਗੀ ਦੇਸ਼ ਦੀ ਪਹਿਲੀ ਵਾਸਤੂ ਬੇਸਡ ਟਾਊਨਸ਼ਿਪ

01/15/2024 3:18:38 PM

ਉੱਤਰ ਪ੍ਰਦੇਸ਼- 22 ਜਨਵਰੀ ਨੂੰ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ ਹੋਵੇਗਾ, ਨਾਲ ਹੀ ਇਕ ਨਵੇਂ ਅਯੁੱਧਿਆ ਨੂੰ ਵਸਾਉਣ ਦੀ ਤਿਆਰੀ ਵੀ ਸ਼ੁਰੂ ਹੋ ਜਾਵੇਗੀ। ਜਿਸ ਦੀ ਜਾਣਕਾਰੀ ਖ਼ੁਦ ਸਰਕਾਰ ਨੇ ਦਿੱਤੀ ਹੈ। ਰਾਜ ਦੇ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਦੇ ਐਡੀਸ਼ਨਲ ਮੁੱਖ ਸਕੱਤਰ ਨਿਤਿਨ ਗੋਕਰਨ ਵਲੋਂ ਮੀਡੀਆ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ 'ਚ 1,000 ਏਕੜ ਦੀ ਟਾਊਨਸ਼ਿਪ ਦੀ ਯੋਜਨਾ ਬਣਾਈ ਹੈ ਜੋ ਮਾਡਰਨ ਅਤੇ ਰਵਾਇਤੀ ਆਰਕੀਟੈਕਚਰ ਦਾ ਮਿਸ਼ਰਨ ਹੋਵੇਗਾ। ਮੀਡੀਆ ਰਿਪੋਰਟ ਅਨੁਸਾਰ 'ਨਵੀਂ ਆਯੁੱਧਿਆ' ਜਿਸ ਲਈ ਰਾਜ ਸਰਕਾਰ ਨੇ ਪਹਿਲੇ ਹੀ ਜ਼ਮੀਨ ਸੁਰੱਖਿਅਤ ਕਰ ਲਈ ਹੈ, ਭਾਰਤ ਦੀ ਪਹਿਲੀ ਵਾਸਤੂ ਬੇਸਡ ਟਾਊਨਸ਼ਿਪ ਹੋਵੇਗੀ। 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਦੇ ਨਾਲ, ਡੈਵਲਪਰਜ਼ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ ਡੈਵਲਪਮੈਂਟ ਲਈ ਖੇਤਰ 'ਚ ਭੂਮੀ ਐਕਵਾਇਰ ਕਰਨ ਲਈ ਲਾਈਨ 'ਚ ਹਨ। ਗੋਕਰਣ ਨੇ ਕਿਹਾ ਕਿ ਨਵਾਂ ਅਯੁੱਧਿਆ ਹਰ ਸ਼ਹਿਰ ਸਥਿਰਤਾ 'ਤੇ ਧਿਆਨ ਦੇਣ ਵਾਲਾ ਇਕ ਰੀਵਰ ਸੈਂਟ੍ਰਿਕ ਸ਼ਹਿਰ ਬਣਨ ਜਾ ਰਿਹਾ ਹੈ। ਇਹ ਦੇਸ਼ ਦੇ ਸਭ ਤੋਂ ਚੰਗੇ ਸ਼ਹਿਰਾਂ 'ਚੋਂ ਇਕ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੁਫ਼ਨੇ 'ਚ ਆ ਕੇ ਬੋਲੇ ਰਾਮ ਜੀ, 22 ਜਨਵਰੀ ਨੂੰ ਨਹੀਂ ਆਉਣਗੇ ਅਯੁੱਧਿਆ : ਤੇਜ ਪ੍ਰਤਾਪ ਯਾਦਵ

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਇਕ ਹੋਟਲ ਲਈ ਜ਼ਮੀਨ ਦੀ ਨੀਲਾਮੀ ਕੀਤੀ ਹੈ, ਜਿੱਥੇ ਰਿਜ਼ਰਵ ਪ੍ਰਾਈਸ 88,000 ਰੁਪਏ ਪ੍ਰਤੀ ਵਰਗ ਮੀਟਰ ਸੀ ਅਤੇ ਸਫ਼ਲ ਬੋਲੀ 108,000 ਰੁਪਏ ਵਰਗ ਮੀਟਰ ਸੀ। ਗੋਕਰਣ ਨੇ ਕਿਹਾ ਕਿ ਸਰਕਾਰ ਲਗਾਤਾਰ ਵਧਦੀ ਡਿਮਾਂਡ ਨੂੰ ਦੇਖ ਰਹੀ ਹੈ। ਸਰਕਾਰ ਨੇ ਸਟੇਟ ਗੈਸਟ ਹਾਊਸ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਬਾਅਦ 'ਚ ਕਮਰਸ਼ੀਅਲ ਡੈਵਲਪਮੈਂਟ ਪਲਾਟਸ ਨੂੰ ਨੀਲਾਮੀ ਲਈ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਲੀਨ ਜਾਇਦਾਦ ਦੀ ਕਮੀ ਹੈ ਅਤੇ ਸਰਕਾਰੀ ਅਜਿਹੀ ਜ਼ਮੀਨ ਪ੍ਰਾਪਤ ਕਰਨ 'ਚ ਡੈਵਲਪਰਜ਼ ਦੀ ਮਦਦ ਕਰਨ ਲਈ ਵਚਨਬੱਧ ਹੈ। ਰਾਮ ਮੰਦਰ ਟਰੱਸਟ ਦੇ ਅਨੁਮਾਨ ਅਨੁਸਾਰ, ਇਕ ਵਾਰ ਤਿਆਰ ਹੋਣ 'ਤੇ ਮੰਦਰ 'ਚ ਹਰ ਦਿਨ 80,000-100,000 ਵਿਜ਼ੀਟਰ ਆ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News