ਹਾਥਰਸ ਕੇਸ ''ਚ ਸਿਆਸਤ ਤੇਜ਼ : ਪ੍ਰਿਯੰਕਾ ਅਤੇ ਮਾਇਆਵਤੀ ਨੇ ਯੋਗੀ ਸਰਕਾਰ ''ਤੇ ਬੋਲਿਆ ਹਮਲਾ

09/29/2020 2:31:21 PM

ਲਖਨਊ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਮੂਹਕ ਜਬਰ ਜ਼ਿਨਾਹ ਪੀੜਤਾ ਨੇ 15 ਦਿਨ ਬਾਅਦ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਥਰਸ ਦੀ ਧੀ ਦੀ ਮੌਤ ਤੋਂ ਬਾਅਦ ਹੁਣ ਯੂ.ਪੀ. 'ਚ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਯੋਗੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਦੂਜੇ ਪਾਸੇ ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਤੇਜ਼ ਹੋ ਗਈ ਹੈ। ਹਾਥਰਸ 'ਚ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਸੀ। ਸਮੂਹਕ ਜਬਰ ਜ਼ਿਨਾਹ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਜੀਭ ਕੱਟ ਦਿੱਤੀ ਸੀ। ਇੰਨਾ ਹੀ ਨਹੀਂ ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ।

PunjabKesariਪ੍ਰਿਯੰਕਾ ਗਾਂਧੀ ਨੇ ਹਾਥਰਸ ਪੀੜਤਾ ਦੇ ਪਿਤਾ ਨਾਲ ਫੋਨ 'ਤੇ ਗੱਲ ਕਰ ਕੇ ਕਿਹਾ,''ਅਸੀਂ ਤੁਹਾਡੀ ਨਾਲ ਨਿਆਂ ਦੀ ਲੜਾਈ ਲੜਾਂਗੇ, ਹਾਲੇ ਤੁਹਾਨੂੰ ਘਰ ਤੱਕ ਪਹੁੰਚਾਉਣ ਦਾ ਇੰਤਜ਼ਾਮ ਕਰ ਰਹੇ ਹਾਂ। ਮੈਂ ਜਲਦ ਤੁਹਾਡੇ ਘਰ ਆਵਾਂਗੀ। ਤੁਸੀਂ ਆਪਣੀ ਧੀ ਗਵਾਈ ਹੈ, ਮੈਂ ਤੁਹਾਡਾ ਦਰਦ ਸਮਝ ਸਕਦੀ ਹਾਂ। ਅਸੀਂ ਤੁਹਾਡੇ ਨਾਲ ਹਾਂ।'' ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਯੂ.ਪੀ. 'ਚ ਜਨਾਨੀਆਂ ਦੀ ਸੁਰੱਖਿਆ ਦੇ ਪ੍ਰਤੀ ਯੋਗੀ ਆਦਿੱਤਿਯਨਾਥ ਜਵਾਬਦੇਹ ਹਨ। ਕੁੜੀ ਦੇ ਕਾਤਲਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕਾਂਗਰਸ ਜਨਰਲ ਸਕੱਤਰ ਨੇ ਲਿਖਿਆ,''ਹਾਥਰਸ 'ਚ ਹੈਵਾਨੀਅਤ ਝੱਲਣ ਵਾਲੀ ਦਲਿਤ ਬੱਚੀ ਨੇ ਸਫ਼ਦਰਗੰਜ ਹਸਪਤਾਲ 'ਚ ਦਮ ਤੋੜ ਦਿੱਤਾ। 2 ਹਫ਼ਤਿਆਂ ਤੱਕ ਉਹ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝਦੀ ਰਹੀ। ਹਾਥਰਸ, ਸ਼ਾਹਜਹਾਂਪੁਰ ਅਤੇ ਗੋਰਖਪੁਰ 'ਚ ਇਕ ਤੋਂ ਬਾਅਦ ਇਕ ਜਬਰ ਜ਼ਿਨਾਹ ਦੀਆਂ ਘਟਨਾਵਾਂ ਨੇ ਸੂਬੇ ਨੂੰ ਹਿਲਾ ਦਿੱਤਾ ਹੈ।''

PunjabKesariਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਟਵੀਟ ਕੀਤਾ,''ਯੂ.ਪੀ. ਦੇ ਹਾਥਰਸ 'ਚ ਸਮੂਹਕ ਜਬਰ ਜ਼ਿਨਾਹ ਤੋਂ ਬਾਅਦ ਦਲਿਤ ਪੀੜਤਾਂ ਦੀ ਅੱਜ ਹੋਈ ਮੌਤ ਦੀ ਖ਼ਬਰ ਬੇਹੱਦ ਦੁਖਦ। ਸਰਕਾਰ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰੇ ਅਤੇ ਫਾਸਟ ਟਰੈਕ ਕੋਰਟ 'ਚ ਮੁਕੱਦਮਾ ਚਲਾ ਕੇ ਅਪਰਾਧੀਆਂ ਨੂੰ ਜਲਦ ਸਜ਼ਾ ਯਕੀਨੀ ਕਰੇ, ਬਸਪਾ ਦੀ ਇਹ ਮੰਗ ਹੈ।''


DIsha

Content Editor

Related News